ਨਿਊਜ਼ੀਲੈਂਡ ‘ਚ ਚੱਲਦੀਆਂ ਕਰਾਊਨ ਕੈਬ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਰਾਊਨ ਕੈਬ ਸਬੰਧੀ ਇੱਕ ਤੋਂ ਬਾਅਦ ਕਈ ਸ਼ਕਾਇਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਇਲਜ਼ਾਮ ਹੈ ਕਿ ਕਰਾਊਨ ਕੈਬ ਵਾਲੇ ਯਾਤਰੀਆਂ ਤੋਂ 10-15 ਕਿਲੋਮੀਟਰ ਦੀ ਰਾਈਡ ਦੇ ਸੈਂਕੜੇ ਡਾਲਰ ਲੈ ਰਹੇ ਹਨ। ਤਾਜ਼ਾ ਮਾਮਲਾ ਸੈਂਟਰਲ ਓਟੇਗੋ ਦਾ ਹੈ ਜਿੱਥੇ ਇੱਕ ਜੋੜਾ ਜੋ ਆਪਣੀ ਧੀ ਨੂੰ ਮਿਲਣ ਆਕਲੈਂਡ ਆਇਆ ਸੀ ਇਸ ਦੌਰਾਨ ਉਨ੍ਹਾਂ ਸੀਬੀਡੀ ਤੋਂ ਮਾਉਂਟ ਰੋਸਕਿਲ ਲਈ ਰਾਈਡ ਬੁੱਕ ਕੀਤੀ ਤਾਂ ਉਨ੍ਹਾਂ ਨੂੰ $17 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 10 ਕੁ ਕਿਲੋਮੀਟਰ ਦੀ ਇਸ ਰਾਈਡ ਦੇ $163.84 ਚਾਰਜ ਕੀਤੇ ਗਏ। ਜਦਕਿ ਉਨ੍ਹਾਂ ਦੇ ਹਵਾਈ ਜਹਾਜ ਰਾਂਹੀ ਸੈਂਟਰਲ ਓਟੇਗੋ ਤੋਂ ਆਕਲੈਂਡ ਆਉਣ ਦੇ ਵੀ ਇਨੇਂ ਪੈਸੇ ਨਹੀਂ ਲੱਗੇ। ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ਬਾਰੇ ਕਈ ਸਥਾਨਕ ਚੈੱਨਲਾ ਵੱਲੋਂ ਵੀ ਖੁਲਾਸਾ ਕੀਤਾ ਗਿਆ ਹੈ।