[gtranslate]

ਸੰਸਦ ਤੋਂ ਬਾਅਦ ਹੁਣ ਸੜਕਾਂ ‘ਤੇ ਹੋਵੇਗਾ ਸੰਗਰਾਮ, ਵੈਲਿੰਗਟਨ ‘ਚ 30000 ਨਿਊਜ਼ੀਲੈਂਡ ਵਾਸੀ ਘੇਰਣਗੇ ਪਾਰਲੀਮੈਂਟ

30000 New Zealanders will surround Parliament

ਵੈਲਿੰਗਟਨ ਦੇ ਵਿਵਾਦਪੂਰਨ ਸੰਧੀ ਸਿਧਾਂਤ ਬਿੱਲ ਦੇ ਵਿਰੁੱਧ ਦੇਸ਼ ‘ਚ ਲਗਾਤਾਰ ਵਿਰੋਧ ਹੋ ਰਿਹਾ ਹੈ। ਦੱਸ ਦੇਈਏ ਇੱਕ ਹਿਕੋਈ ਵੱਜੋਂ ਸੰਸਦ ‘ਚ ਹਾਨਾ-ਰਾਹੀਟੀ ਮਾਈਪੀ-ਕਲਾਰਕ ਨੇ ਵੀ ਇਸ ਬਿੱਲ ਦਾ ਵਿਰੋਧ ਜਤਾਇਆ ਹੈ। ਉੱਥੇ ਹੀ ਦੱਸ ਦੇਈਏ ਕਿ ਮੰਗਲਵਾਰ ਨੂੰ 30000 ਨਿਊਜੀਲੈਂਡ ਵਾਸੀਆਂ ਦੇ ਵੱਲੋਂ ਵੈਲਿੰਗਟਨ ਵਿੱਚ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਹੀਕੋਈ ਮੋ ਟੀ ਟਰੀਟੀ ਦੇ ਵੈਲਿੰਗਟਨ ਪੁੱਜਣ ਦੌਰਾਨ ਹੋਵੇਗਾ। ਇਸ ਪ੍ਰਦਰਸ਼ਨ ਦਾ ਅਸਰ ਆਮ ਲੋਕਾਂ ‘ਤੇ ਵੀ ਪੈ ਸਕਦਾ ਹੈ। ਇਹ ਪ੍ਰਦਰਸ਼ਨ ਰਾਜਧਾਨੀ ‘ਚ ਬੀਤੇ 20 ਸਾਲਾਂ ‘ਚ ਹੋਣ ਵਾਲਾ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ। ਐਨ ਜੈਡ ਟੀ ਏ ਨੇ ਵੀ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਨੂੰ ਐਨ ਜੈਡ ਟੀ ਏ ਦੀ ਵੈਬਸਾਈਟ ਚੈੱਕ ਕਰਨ ਨੂੰ ਕਿਹਾ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਏ।

Leave a Reply

Your email address will not be published. Required fields are marked *