[gtranslate]

ਭਰਾ ਦੇ ਨਾਮ ‘ਤੇ ਨਿਊਜ਼ੀਲੈਂਡ ਦਾ ਨਕਲੀ ਪਾਸਪੋਰਟ ਬਣਾ ਸਫ਼ਰ ਕਰਨ ਵਾਲਾ ਵਿਅਕਤੀ ਆਇਆ ਅੜਿੱਕੇ !

deportee used fake passport

ਅਸੀਂ ਅਕਸਰ ਹੀ ਭਾਰਤ ਦੇ ਜਾਅਲੀ ਪਾਸਪੋਰਟ ਬਣਾ ਕੇ ਲੋਕਾਂ ਦੇ ਸਫ਼ਰ ਕਰਨ ਬਾਰੇ ਸੁਣਿਆ ਹੈ। ਪਰ ਹੁਣ ਨਿਊਜ਼ੀਲੈਂਡ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇੱਕ ਵਿਅਕਤੀ ਨੂੰ ਆਸਟ੍ਰੇਲੀਆ ‘ਚ ਗ੍ਰਿਫਤਾਰ ਕੀਤਾ ਗਿਆ ਹੈ ਵਿਅਕਤੀ ‘ਤੇ ਇਲਜ਼ਾਮ ਹੈ ਕਿ ਉਸ ਨੇ ਜਾਅਲੀ ਪਾਸਪੋਰਟ ਜ਼ਰੀਏ ਆਸਟ੍ਰੇਲੀਆ ਨਿਊਜ਼ੀਲੈਂਡ ਵਿਚਕਾਰ 24 ਵਾਰ ਯਾਤਰਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਸਟ੍ਰੇਲੀਆ ਤੋਂ ਮਾੜੇ ਰਿਕਾਰਡ ਕਾਰਨ ਡਿਪੋਰਟ ਕੀਤਾ ਗਿਆ ਸੀ, ਜਿਸਤੋਂ ਬਾਅਦ ਉਸਨੇ ਭਰਾ ਦੇ ਨਾਮ ‘ਤੇ ਨਿਊਜ਼ੀਲੈਂਡ ਦਾ ਨਕਲੀ ਪਾਸਪੋਰਟ ਬਣਵਾਇਆ ਤੇ ਉਸ ‘ਤੇ ਆਪਣੀ ਫੋਟੋ ਲਾ ਦਿੱਤੀ ਅਤੇ ਇਸ ਤਰੀਕੇ ਨਾਲ ਉਹ ਕਰੀਬ 6 ਸਾਲ ਸਫ਼ਰ ਕਰਦਾ ਰਿਹਾ।

Leave a Reply

Your email address will not be published. Required fields are marked *