ਆਕਲੈਂਡ ਵਾਸੀਆਂ ਤੇ ਰੇਲ ਗੱਡੀ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਆਕਲੈਂਡ ਟ੍ਰਾਂਸਪੋਰਟ ਦੇ ਅਨੁਸਾਰ, 3 ਫਰਵਰੀ, 2025 ਤੋਂ ਪੁਕੇਕੋਹੇ ਰੇਲਵੇ ਸਟੇਸ਼ਨ ‘ਤੇ ਰੇਲਗੱਡੀਆਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਇੱਥੇ ਇਸ ਦਿਨ ਤੋਂ ਨਵੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਹਰ 20 ਮਿੰਟ ਬਾਅਦ ਯਾਤਰੀ ਟਰੇਨ ‘ਤੇ ਸਫਰ ਕਰ ਸਕਣਗੇ। KiwiRail ਨੇ ਕਿਹਾ ਕਿ ਇਹ ਸੇਵਾ ਹਫਤੇ ਦੇ ਦਿਨਾਂ ਵਿੱਚ ਸਵੇਰੇ 5.10 ਵਜੇ ਤੋਂ ਅਤੇ ਸ਼ਨੀਵਾਰ ਅਤੇ ਛੁੱਟੀਆਂ ਵਿੱਚ ਸਵੇਰੇ 6.10 ਵਜੇ ਤੋਂ ਸ਼ੁਰੂ ਹੋਵੇਗਾ। ਯਾਨੀ ਕਿ ਇਹ ਸੇਵਾ ਸ਼ਾਮ 7 ਵਜੇ ਤੱਕ ਜਾਰੀ ਰਹੇਗੀ ਤੇ ਉਸਤੋਂ ਬਾਅਦ ਹਰ 30 ਮਿੰਟ ਬਾਅਦ ਟਰੇਨ ਮਿਲ ਸਕੇਗੀ। ਫਰੈਂਕਲਿਨ ਵਾਰਡ ਦੇ ਕੌਂਸਲਰ ਐਂਡੀ ਬੇਕਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੋਕਲ ਰਿਹਾਇਸ਼ੀਆਂ ਲਈ ਇਹ ਵੱਡਮੁੱਲਾ ਤੋਹਫਾ ਹੈ।
