ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬੰਗੜ ਦੇ ਬੇਟੇ ਆਰੀਅਨ ਨੇ ਆਪਣਾ ਲਿੰਗ ਬਦਲ ਲਿਆ ਹੈ। ਹੁਣ ਉਹ ਮੁੰਡੇ ਤੋਂ ਕੁੜੀ ਬਣ ਗਿਆ ਹੈ। ਇਸ ਬਾਰੇ ‘ਚ ਆਰੀਅਨ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਹਾਰਮੋਨਲ ਟਰਾਂਸਫਾਰਮੇਸ਼ਨ ਸਫਰ ਬਾਰੇ ਗੱਲ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਇਸ ਟਰਾਂਸਫਾਰਮੇਸ਼ਨ ‘ਚ 10 ਮਹੀਨਿਆਂ ਦੇ ਸਫਰ ਬਾਰੇ ਦੱਸਿਆ ਹੈ। ਆਰੀਅਨ ਬੰਗੜ ਨੇ ਮਾਹੀ, ਵਿਰਾਟ ਅਤੇ ਆਪਣੇ ਪਿਤਾ ਨਾਲ ਇੱਕ ਫੋਟੋ ਪੋਸਟ ਕੀਤੀ ਹੈ।
ਆਰੀਅਨ ਬੰਗੜ ਵੀ ਆਪਣੇ ਪਿਤਾ ਸੰਜੇ ਦੀ ਤਰ੍ਹਾਂ ਕ੍ਰਿਕਟਰ ਹਨ। ਉਹ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਆਰੀਅਨ ਬੰਗੜ ਸਥਾਨਕ ਕਲੱਬ ਇਸਲਾਮ ਜਿਮਖਾਨਾ ਲਈ ਖੇਡਦਾ ਹੈ। ਜਿੱਥੇ ਆਰੀਅਨ ਦੇ ਕੁੜੀ ਬਣਨ ‘ਤੇ ਲੋਕ ਹੈਰਾਨ ਹਨ ਉੱਥੇ ਹੀ ਆਰੀਅਨ ਕੁੜੀ ਬਣ ਕੇ ਬਹੁਤ ਖੁਸ਼ ਹੈ। ਆਰੀਅਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖੀ ਹੈ, ਜਿਸ ‘ਚ ਉਹ ਕਹਿ ਰਹੇ ਹਨ, ”ਮੈਂ ਕ੍ਰਿਕਟ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਾਫੀ ਕੁਰਬਾਨੀਆਂ ਦਿੱਤੀਆਂ ਹਨ ਪਰ ਕ੍ਰਿਕਟ ਤੋਂ ਇਲਾਵਾ ਮੇਰੀ ਇਕ ਜ਼ਿੰਦਗੀ ਵੀ ਹੈ, ਜਿਸ ਦਾ ਮੈਨੂੰ ਪਤਾ ਲੱਗਾ ਹੈ ਕਿ ਇਹ ਸਫਰ ਮੇਰੇ ਲਈ ਆਸਾਨ ਨਹੀਂ ਹੈ, ਪਰ ਇਸ ਵਿੱਚ ਜਿੱਤ ਮੇਰੇ ਲਈ ਬਾਕੀ ਸਭ ਚੀਜ਼ਾਂ ਨਾਲੋਂ ਵੱਡੀ ਹੈ।”