ਆਸਟ੍ਰੇਲੀਆ ਦੇ ਸ਼ਹਿਰ ਸ਼ੈਪਰਟਨ (ਵਿਕਟੋਰੀਆ) ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀ ਵਿਕਟੋਰੀਆ ਸੂਬੇ ਦੇ ਉੱਤਰੀ ਇਲਾਕੇ ‘ਚ ਸਥਿਤ ਸ਼ਹਿਰ ਸ਼ੈਪਰਟਨ ਵਿੱਚ ਇਕ ਪੰਜਾਬਣ ਮੁਟਿਆਰ ਏਕਮਦੀਪ ਕੌਰ ਦੀ ਇੱਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਰਿਪੋਰਟ ਮੁਤਾਬਿਕ ਏਕਮ ਆਪਣੇ ਘਰੋਂ ਕੰਮ ‘ਤੇ ਜਾ ਰਹੀ ਸੀ ਪਰ ਰਸਤੇ ਵਿਚ ਉਸ ਦੀ ਕਾਰ ਦੁਰਘਟਨਾ ਗ੍ਰਸਤ ਹੋਣ ਕਰਕੇ ਉਸ ਦੀ ਮੌਤ ਹੋ ਗਈ। ਏਕਮਦੀਪ ਪੰਜਾਬ ਤੋਂ ਜ਼ਿਲਾ ਤਰਨਤਾਰਨ ਨਾਲ ਸੰਬੰਧਿਤ ਸੀ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਤੋਂ ਬਾਅਦ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਵੇਗਾ। ਏਕਮਦੀਪ ਢਾਈ ਕੁ ਸਾਲ ਪਹਿਲਾ ਚੰਗੇ ਭਵਿੱਖ ਦੀ ਆਸ ਵਿਚ ਆਸਟ੍ਰੇਲੀਆ ਆਈ ਸੀ।