ਰੇਲ ਗੱਡੀ ‘ਤੇ ਸਫ਼ਰ ਕਰਨ ਵਾਲੇ ਆਕਲੈਂਡ ਵਾਸੀਆਂ ਲਈ ਇੱਕ ਵੱਡੇ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ‘ਚ 96 ਦਿਨਾਂ ਲਈ ਰੇਲ ਸੇਵਾਵਾਂ ਬੰਦ ਹੋਣ ਜਾ ਰਹੀਆਂ ਹਨ। ਇਹ ਜਾਣਕਾਰੀ ਟ੍ਰਾਂਸਪੋਰਟ ਮਨਿਸਟਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਰਿਪੋਰਟ ਅਨੁਸਾਰ 96 ਦਿਨਾਂ ਲਈ ਰੇਲ ਸੇਵਾਵਾਂ ਨੂੰ ਆਉਂਦੇ 13 ਮਹੀਨਿਆਂ ਦੌਰਾਨ ਸਿਟੀ ਰੇਲ ਲਿੰਕ ਪ੍ਰੋਜੈਕਟ ਦੀ ਕੰਸਟਰਕਸ਼ਨ ਦੌਰਾਨ ਵੱਖੋ-ਵੱਖ ਸਮਿਆਂ ‘ਤੇ ਬੰਦ ਕੀਤਾ ਜਾਵੇਗਾ। ਹਾਲਾਂਕਿ ਵੀਕੈਂਡ, ਪਬਲਿਕ ਹੋਲੀਡੇਜ਼ ਮੌਕੇ ਇਹ ਰੇਲ ਸੇਵਾਵਾਂ ਜਾਰੀ ਰੱਖੀਆਂ ਜਾ ਸਕਦੀਆਂ ਹਨ।
![Auckland train network to close for](https://www.sadeaalaradio.co.nz/wp-content/uploads/2024/11/WhatsApp-Image-2024-11-08-at-9.33.07-AM-950x534.jpeg)