[gtranslate]

ਦੱਖਣੀ ਵੈਲਿੰਗਟਨ ‘ਚ ਸੈਂਕੜੇ ਘਰਾਂ ਦੀ ਬੱਤੀ ਹੋਈ ਗੁਲ, ਜਾਣੋ ਕਦੋਂ ਤੱਕ ਹੋਵੇਗੀ ਬਹਾਲ !

power out for hundreds homes

ਵੈਲਿੰਗਟਨ ਵਾਸੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਦੱਖਣੀ ਵੈਲਿੰਗਟਨ ਵਿੱਚ ਸੈਂਕੜੇ ਘਰ ਇਸ ਸਮੇਂ ਬਿਜਲੀ ਤੋਂ ਸੱਖਣੇ ਹਨ। ਵੈਲਿੰਗਟਨ ਇਲੈਕਟ੍ਰੀਸਿਟੀ ਦਾ ਕਹਿਣਾ ਹੈ ਕਿ ਬਰਹਮਪੋਰ, ਮਾਊਂਟ ਕੁੱਕ ਅਤੇ ਨਿਊਟਾਊਨ ਦੇ 680 ਘਰ ਇਸ ਸਮੇਂ ਆਊਟੇਜ ਕਾਰਨ ਪ੍ਰਭਾਵਿਤ ਹੋਏ ਹਨ। ਹਾਲਾਂਕਿ ਬੁੱਤੀ ਗੁਲ ਹੋਣ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਰ ਅੰਦਾਜ਼ਾ ਹੈ ਕਿ ਸ਼ਾਮ 6 ਵਜੇ ਤੋਂ ਪਹਿਲਾਂ ਬਿਜਲੀ ਬਹਾਲ ਹੋ ਜਾਵੇਗੀ।

Leave a Reply

Your email address will not be published. Required fields are marked *