ਨਿਊਜ਼ੀਲੈਂਡ ‘ਚ ਬੇਰੋਜ਼ਗਾਰੀ ਕਰੀਬ ਚਾਰ ਸਾਲਾਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਪਿਛਲੇ ਸਮੇਂ ਦੌਰਾਨ ਕਈ ਕਾਰੋਬਾਰਾਂ ਨੇ ਵੀ ਕਾਫੀ ਸਟਾਫ ਦੀ ਛਾਂਟੀ ਕੀਤੀ ਸੀ ਜਿਸ ਕਾਰਨ ਲੋਕ ਬੇਰੋਜ਼ਗਾਰ ਹੋਏ ਹਨ। Stats NZ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਤੰਬਰ ਨੂੰ ਖਤਮ ਹੋਏ ਤਿੰਨ ਮਹੀਨਿਆਂ ਲਈ ਸਾਲਾਨਾ ਬੇਰੋਜ਼ਗਾਰੀ ਦਰ ਪਿਛਲੀ ਤਿਮਾਹੀ ਦੇ 4.6% ਤੋਂ ਵੱਧ ਕੇ 4.8% ਹੋ ਗਈ ਹੈ। ਇਹ ਦਰ ਦਸੰਬਰ 2020 ਤੋਂ ਬਾਅਦ ਸਭ ਤੋਂ ਉੱਚੀ ਹੈ। ਹਾਲਾਂਕਿ ਇਹ ਰਿਜ਼ਰਵ ਬੈਂਕ ਦੀਆਂ ਉਮੀਦਾਂ ਤੋਂ ਘੱਟ ਹੈ ਜੋ ਕਿ 5% ਦੀ ਦਰ ਸੀ। ਬੇਰੋਜ਼ਗਾਰੀ ਦਰ ‘ਚ ਵਾਧੇ ਲਈ ਮਜ਼ਦੂਰਾਂ ਦੀ ਘਟਦੀ ਮੰਗ ਅਤੇ ਪਰਵਾਸ ਵਧਣ ਨੂੰ ਮੰਨਿਆ ਜਾ ਰਿਹਾ ਹੈ।