ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ ਸ਼ਨੀਵਾਰ ਨੂੰ ਭਾਜੀ ਦਲਜੀਤ ਸਿੰਘ ਅਤੇ ਰੰਜੇ ਸਿੱਕਾ ਵੱਲੋਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਅਤੇ MP ਰੀਮਾ ਨਖਲੇ ਨਾਲ ਮੁਲਾਕਤ ਕੀਤੀ ਗਈ ਹੈ। ਇਸ 2 ਘੰਟੇ ਲੰਬੀ ਮੀਟਿੰਗ ਮਗਰੋਂ ਭਾਈਚਾਰੇ ਲਈ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਇਸ ਮੀਟਿੰਗ ਮਗਰੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਪੇਰੈਂਟਸ ਵੀਜਾ ਲਈ ਪਾਲਿਸੀ ਦਾ ਕੰਮ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗਾ, ਜਿਸ ਵਿੱਚ ਪਾਲਿਸੀ ਡਿਜ਼ਾਈਨ ਲਈ ਤਿੰਨ ਮਹੀਨੇ ਅਤੇ ਨਵੀਂ ਪੇਰੈਂਟਸ ਵੀਜਾ ਪਾਲਸੀ ਲਾਗੂ ਕਰਨ ਲਈ ਵਾਧੂ 3-6 ਮਹੀਨਿਆਂ ਦਾ ਸਮਾਂ ਹੈ, ਜੋ ਸਤੰਬਰ ਤੋਂ ਨਵੰਬਰ 2025 ਤੱਕ ਪੂਰਾ ਕਰਨ ਦਾ ਟੀਚਾ ਹੈ। ਐਰੀਕਾ ਸਟੇਨਫੋਰਡ ਨੇ ਭਾਈਚਾਰੇ ਦੇ ਦੋਨਾਂ ਨੁਮਾਇੰਦਿਆਂ ਦੀਆਂ ਵੀਜ਼ਾ ਸੈਟਿੰਗਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਸੁਝਾਅ ਸੁਣਨ ਲਈ ਵੀ ਬਹੁਤ ਉਤਸੁਕਤਾ ਦਿਖਾਈ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਵਿੱਚ ਖੁਸ਼ੀ ਪ੍ਰਗਟਾਈ। ਇੰਨਾਂ ਹੀ ਨਹੀਂ ਇਸ ਦੌਰਾਨ ਵੀਜਾ ਮੁੱਦਿਆਂ ਤੇ ਮਨਿਸਟਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਸਮੇਤ ਲਗਭਗ ਸਾਰੇ ਇਮੀਗ੍ਰੇਸ਼ਨ ਵਿਸ਼ਿਆਂ ਨੂੰ ਕਵਰ ਕਰਦੇ ਹੋਏ ਡੂੰਘਾਈ ਨਾਲ ਚਰਚਾ ਕੀਤੀ ਗਈ। ਸਾਂਝੇ ਕੀਤੇ ਗਏ ਮੁੱਦਿਆਂ ਵਿੱਚ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਅਤੇ ਵਿਦਿਆਰਥੀ ਵੀਜਾ ਤੋਂ ਲੈ ਕੇ ਮਾਪਿਆਂ ਦਾ ਵੀਜਾ, ਪ੍ਰਵਾਸੀ ਸ਼ੋਸ਼ਣ ਅਤੇ ਆਗਾਮੀ ਪੇਰੈਂਟਸ ਵੀਜਾ ਸ਼ਾਮਿਲ ਹਨ।
![Parents visa policy will start work](https://www.sadeaalaradio.co.nz/wp-content/uploads/2024/11/WhatsApp-Image-2024-11-02-at-11.33.03-PM-950x534.jpeg)