Christchurch ‘ਚ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਫਾਇਰਫਾਈਟਰਜ਼ ਨੇ ਘਰ ਨੂੰ ਲੱਗੀ ਅੱਗ ‘ਤੇ ਕਾਬੂ ਪਾ ਲਿਆ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਧੂੰਆਂ ਫੈਲਿਆ ਹੋਇਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਲੇਬਰ ਡੇ ‘ਤੇ ਸਵੇਰੇ 11:45 ਵਜੇ ਸੇਂਟ ਮਾਰਟਿਨਜ਼ ਵਿੱਚ ਅੱਗ ਲੱਗਣ ਬਾਰੇ ਕਈ ਕਾਲਾਂ ਆਈਆਂ ਸਨ। ਅੱਗ ਇੱਕ ਰਿਹਾਇਸ਼ੀ ਇਮਾਰਤ ‘ਚ ਲੱਗੀ ਸੀ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਘਟਨਾ ਸਮੇਂ ਇਮਾਰਤ ‘ਚ ਕੋਈ ਨਹੀਂ ਸੀ।