ਬੀਤੇ ਦਿਨੀਂ ਪਾਲਮਰਸਟਨ ਨਾਰਥ ਤੋਂ ਭਾਈਚਾਰੇ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ। ਦਰਅਸਲ ਇੱਥੇ ਰਹਿੰਦੇ ਕਾਰੋਬਾਰੀ ਬਲਦੀਪ ਸਿੰਘ ਬੱਲਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹੁਣ ਬਲਦੀਪ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਅੰਤਿਮ ਸਸਕਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਰਿਵਾਰ ਮੁਤਾਬਿਕ ਬਲਦੀਪ ਸਿੰਘ ਢਿੱਲੋਂ ਉਰਫ ਬੱਲੇ ਵੀਰ ਦਾ ਅੰਤਿਮ ਸਸਕਾਰ ਮੰਗਲਵਾਰ, ਅਕਤੂਬਰ 29, 2024 ਨੂੰ ਸਵੇਰੇ 10:00 ਵਜੇ ਤੋਂ 12:00 ਵਜੇ ਦੌਰਾਨ 5 ਰਾਏ ਸਟ੍ਰੀਟ, ਪਾਲਮਰਸਟਨ ਨਾਰਥ ਵਿਖੇ ਕੀਤਾ ਜਾਵੇਗਾ। ਉਥੇ ਹੀ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਸ਼੍ਰੀ ਫਤਿਹ ਸਾਹਿਬ, 444 ਬੋਟੈਨੀਕਲ ਰੋਡ, ਪਾਲਮਰਸਟਨ ਨਾਰਥ ਵਿਖੇ 1:30 ਵਜੇ ਤੋਂ ਬਾਅਦ ਗੁਰਦੁਆਰਾ ਸਹਿਬ ਵਿਖੇ ਅੰਤਿਮ ਅਰਦਾਸ ਹੋਵੇਗੀ, ਪਰਿਵਾਰ ਨੇ ਭਾਈਚਾਰੇ ਦੀ ਹਾਜ਼ਰੀ ਅਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ।
ਜੇਕਰ ਬਲਦੀਪ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਆਪਣੇ ਮਗਰ ਆਪਣੀ ਪਤਨੀ ਤੇ ਇੱਕ ਬੇਟਾ ਛੱਡ ਗਏ ਹਨ। ਬਲਦੀਪ ਸਿੰਘ ਬੱਲਾ 1987 ‘ਚ ਨਿਊਜ਼ੀਲੈਂਡ ਆਏ ਸਨ। ਬਲਦੀਪ ਸਿੰਘ ਕਪੂਰਥਲੇ ਦੇ ਮਾਂਗੇਵਾਲ ਪਿੰਡ ਨਾਲ ਸਬੰਧਿਤ ਸਨ। ਬਲਦੀਪ ਸਿੰਘ ਨੂੰ ਐਤਵਾਰ ਸਵੇਰੇ ਮੇਜਰ ਹਾਰਟ ਅਟੈਕ ਆਇਆ ਸੀ, ਜਿਸਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ ‘ਤੇ ਸਨ ਤੇ ਬੀਤੇ ਦਿਨ ਹਸਪਤਾਲ ‘ਚ ਹੀ ਉਨ੍ਹਾਂ ਅੰਤਿਮ ਸਾਹ ਲਏ। ਬਲਦੀਪ ਸਿੰਘ ਇੱਕ ਕਬੱਡੀ ਖਿਡਾਰੀ ਵੀ ਰਹਿ ਚੁੱਕੇ ਸਨ। ਉਨ੍ਹਾਂ ਨੂੰ ਘੋੜੇ ਰੱਖਣ ਦਾ ਵੀ ਸ਼ੌਂਕ ਸੀ ਤੇ ਵੱਡੇ ਪੱਧਰ ਦੀਆਂ ਰੇਸਾਂ ਵਿੱਚ ਨਸਲੀ ਤੇ ਕੀਮਤੀ ਘੋੜੇ ਲੈਕੇ ਜਾਇਆ ਕਰਦੇ ਸਨ।