ਬੁੱਧਵਾਰ ਨੂੰ ਏਅਰ ਨਿਊਜ਼ੀਲੈਂਡ ਦੀ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਉਡਾਣ ‘ਚ ਇੱਕ ਯਾਤਰੀ ਦੇ ਵੱਲੋਂ ਕਾਫੀ ਰੌਲਾ-ਰੱਪਾ ਪਾਇਆ ਗਿਆ ਸੀ ਤੇ ਦੂਜੇ ਯਾਤਰੀਆਂ ਨੂੰ ਤੰਗ ਕੀਤਾ ਗਿਆ ਸੀ। ਇਸੇ ਕਾਰਨ ਪਰਥ ਤੋਂ ਆਕਲੈਂਡ ਏਅਰਪੋਰਟ ਆ ਰਹੀ ਇਸ ਉਡਾਣ ਨੂੰ ਮੈਲਬੋਰਨ ਵੱਲ ਮੋੜਨਾ ਪਿਆ ਜਿੱਥੇ ਪੁਜੱਣ ‘ਤੇ ਫਿਰ ਯਾਤਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਡਾਣ ਨੂੰ ਕਰੀਬ ਡੇਢ ਘੰਟੇ ਦੀ ਦੂਰੀ ਤੋਂ ਬਾਅਦ ਆਕਲੈਂਡ ਭੇਜਿਆ ਗਿਆ। ਇਹ ਉਡਾਣ ਏਅਰ ਨਿਊਜ਼ੀਲੈਂਡ ਦੀ ਐਨ ਜੈਡ 176 ਸੀ।