ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪ੍ਰਵਾਸੀ ਕਰਮਚਾਰੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਦਰਅਸਲ ਇਮੀਗ੍ਰੇਸ਼ਨ ਨੇ 2 ਦਸੰਬਰ ਤੋਂ ਪ੍ਰਵਾਸੀ ਕਰਮਚਾਰੀਆਂ ਦੇ ਪਾਰਟਨਰਾਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਫਾਇਦਾ ਇਹ ਹੋਵੇਗਾ ਕਿ ਪ੍ਰਵਾਸੀ ਕਰਮਚਾਰੀਆਂ ਦੇ ਪਾਰਟਨਰ/ ਸਪਾਊਸ ਕਿਸੇ ਵੀ ਇਮਪਲਾਇਰ ਕੋਲ ਕੰਮ ਕਰ ਸਕਣਗੇ, ਯਾਨੀ ਕਿ ਹੁਣ ਉਨ੍ਹਾਂ ਨੂੰ ਕਮਾਈ ਦੇ ਜਿਆਦਾ ਮੌਕੇ ਮਿਲਣਗੇ। 2 ਦਸੰਬਰ ਤੋਂ ਹੋਣ ਵਾਲੇ ਬਦਲਾਵਾਂ ਤਹਿਤ: – ਏ ਈ ਡਵਲਿਯੂ ਵੀ ਵੀਜਾ ਵਾਲੇ ਲੇਵਲ 1-3 ਕਰਮਚਾਰੀਆਂ ਅਤੇ ਘੱਟੋ-ਘੱਟ $25.29 ਕਮਾਉਣ ਵਾਲੇ ਕਰਮਚਾਰੀਆਂ ਦੇ ਪਾਰਟਨਰਾਂ ਲਈ ਇਹ ਫੈਸਲਾ ਲਾਗੂ ਹੋਏਗਾ। – ਅਸੈਂਸ਼ਲ ਵਰਕ ਵੀਜਾ ਧਾਰਕ ਜਿਨ੍ਹਾਂ ਦੀ ਕਮਾਈ ਘੱਟੋ-ਘੱਟ $25.29 ਹੈ, ਉਨ੍ਹਾਂ ਦੇ ਪਾਰਟਨਰਾਂ ਲਈ ਇਹ ਨਿਯਮ ਲਾਗੂ ਹੋਏਗਾ। – AEWV ਧਾਰਕਾਂ ਦੇ ਪਾਰਟਨਰਾਂ ਘੱਟੋ-ਘੱਟ $25.29 ਪ੍ਰਤੀ ਘੰਟਾ ਕਮਾਉਂਦੇ ਹਨ ਜੇਕਰ ਉਹ ਪਹਿਲਾਂ ਹੀ 26 ਜੂਨ 2024 ਨੂੰ ਕੰਮ ਦੇ ਵੀਜ਼ੇ ਲਈ ਕਿਸੇ ਸਾਥੀ ਦਾ ਸਮਰਥਨ ਕਰ ਰਹੇ ਸਨ।