ਸੋਸ਼ਲ ਮੀਡੀਆ ‘ਤੇ ਇੰਨੀ ਦਿਨੀ ਨਿਊਜ਼ੀਲੈਂਡ ਪੁਲਿਸ ਦੀ ਇੱਕ ਵੀਡੀਓ ਖੂਬ ਚਰਚਾ ਦੇ ਵਿੱਚ ਹੈ। ਦਰਅਸਲ ਵੀਡੀਓ ‘ਚ ਨਿਊਜ਼ੀਲੈਂਡ ਪੁਲਿਸ ਦੇ ਵੱਖੋ-ਵੱਖ ਮੂਲ ਦੇ ਮੁਲਾਜ਼ਮ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਭੰਗੜੇ ਦੀ ਵੀਡੀਓ ਨੂੰ ਲੋਕ ਵੀ ਕਾਫੀ ਪਸੰਦ ਕਰ ਰਹੇ ਨੇ। ਹਾਲਾਂਕਿ ਇਹ ਵੀਡੀਓ ਕਦੋਂ ਦੀ ਅਤੇ ਕਿੱਥੋਂ ਦੀ ਹੈ ਇਸ ਬਾਰੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਪੋਸਟ ‘ਚ ਕਿਹਾ ਗਿਆ ਹੈ ਕਿ ਇਹ ਵੀਡੀਓ ਆਕਲੈਂਡ ‘ਚ ਹੋਏ ਕਿਸੇ ਦੀਵਾਲੀ ਸੈਲੀਬਰੇਸ਼ਨ ਸਮਾਗਮ ਦੀ ਹੈ ਤੇ ਭਾਈਚਾਰਿਕ ਸਾਂਝ ਨੂੰ ਡੁੰਘਾ ਕਰਨ ਲਈ ਨਿਊਜ਼ੀਲੈਂਡ ਪੁਲਿਸ ਦੇ ਮੁਲਾਜ਼ਮਾਂ ਨੇ ਇਹ ਭੰਗੜਾ ਪਾਇਆ ਹੈ।