ਨਿਊਜ਼ੀਲੈਂਡ ‘ਚ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਕਮਿਊਨਿਟੀ ਵਿੱਚ 35 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚੋਂ ਸਾਹਮਣੇ ਆਏ ਹਨ। ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ 1622 ਹੋ ਗਈ ਹੈ। ਹਸਪਤਾਲ ਵਿੱਚ ਹੁਣ ਕੋਵਿਡ -19 ਦੇ 33 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚ ਸੱਤ intensive care ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ ਮਿਡਲਮੋਰ ਹਸਪਤਾਲ ਵਿਖੇ 16, ਆਕਲੈਂਡ ਸਿਟੀ ਹਸਪਤਾਲ ਵਿਖੇ ਨੌਂ, ਨੌਰਥ ਸ਼ੋਰ ਹਸਪਤਾਲ ਵਿਖੇ ਪੰਜ ਅਤੇ ਵਾਇਕਾਟੋ ਬੇਸ ਹਸਪਤਾਲ, ਸਟਾਰਸ਼ਿਪ ਹਸਪਤਾਲ ਅਤੇ ਪਾਲਮਰਸਟਨ ਨੌਰਥ ਹਸਪਤਾਲ ਵਿੱਚ ਇੱਕ -ਇੱਕ ਮਰੀਜ਼ ਦਾਖਲ ਹੈ।
ਸਰਹੱਦ ‘ਤੇ ਕੋਈ ਨਵਾਂ ਕੋਵਿਡ -19 ਕੇਸ ਸਾਹਮਣੇ ਨਹੀਂ ਆਇਆ ਹੈ,ਉੱਥੇ ਹੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਸੰਖਿਆ ਹੁਣ 4300 ਹੋ ਗਈ ਹੈ।