ਨਿਊਜ਼ੀਲੈਂਡ ਦੇ ਲੋਅਰ ਹੱਟ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਬੁਰੀ ਨਜ਼ਰ ਲੱਗੀ ਹੈ। ਦਰਅਸਲ ਭਾਰਤ ਤੋਂ ਆਪਣੇ ਪੁੱਤ ਨੂੰ ਮਿਲਣ ਆਈ ਮਾਤਾ ਅਨੀਤਾ ਰਾਣੀ ਦੀ ਇੱਕ ਬਹੁਤ ਹੀ ਮੰਦਭਾਗੇ ਹਾਦਸੇ ‘ਚ ਮੌਤ ਹੋਈ ਹੈ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਮੌਨਗਰਲ ਗੈਂਗ ਮੈਂਬਰ ਸੀ, ਜੋ ਚੋਰੀ ਦੀ ਕਾਰ ਦੁੱਗਣੀ ਰਫਤਾਰ ‘ਤੇ ਚਲਾ ਰਿਹਾ ਸੀ। ਇਸ ਮਾਮਲੇ ਦੀ ਅਦਾਲਤ ‘ਚ ਸੁਣਵਾਈ ਹੋਈ ਹੈ ਜਿੱਥੇ ਦੋਸ਼ੀ ਨੂੰ 5 ਸਾਲ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੀੜਿਤ ਪਰਿਵਾਰ ਅਜੇ ਤੱਕ ਵੀ ਉਸ ਮੰਦਭਾਗੇ ਹਾਦਸੇ ਕਾਰਨ ਸਦਮੇ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਅਨੀਤਾ ਰਾਣੀ ਆਪਣੇ ਪਤੀ ਨਾਲ ਪੁੱਤ ਨੂੰ ਮਿਲਣ ਆਈ ਸੀ।
![A mother who came from India](https://www.sadeaalaradio.co.nz/wp-content/uploads/2024/10/WhatsApp-Image-2024-10-16-at-9.47.04-AM-950x534.jpeg)