ਕਈ ਲੋਕ ਵਿਦੇਸ਼ਾਂ ‘ਚ ਆਕੇ ਵੀ ਪੁੱਠੇ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ। ਦਰਅਸਲ ਲੋਅਰ ਹੱਟ ਦੇ ਭਾਰਤੀ ਮੂਲ ਦੇ 47 ਸਾਲਾ ਅਬਾਸ ਮੁਨਸ਼ੀ ‘ਤੇ ਅਜਿਹੇ ਦੋਸ਼ ਲੱਗੇ ਹਨ, ਜਿਸ ਕਾਰਨ ਸਾਰੇ ਭਾਰਤੀਆਂ ਦਾ ਨਾਮ ਵੀ ਬਦਨਾਮ ਹੋਇਆ ਹੈ। ਦੱਸ ਦੇਈਏ ਅਬਾਸ ‘ਤੇ ਆਪਣੇ ‘ਤੇ ਹੀ ਛੁਰੇ ਨਾਲ ਹਮਲਾ ਕਰਨ ਦੀ ਸਾਜਿਸ਼ ਰਚਣ, ਪੁਲਿਸ ਨੂੰ ਗੁੰਮਰਾਹ ਕਰਨ, ਕਿਡਨੈਪਿੰਗ ਦੇ ਇਲਜ਼ਾਮ ਲਗਾਏ ਗਏ ਹਨ। ਇੱਕ ਰਿਪੋਰਟ ਅਨੁਸਾਰ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਅਬਾਸ ਨੇ ਜੂਨ 2024 ‘ਚ ਝੂਠੀ ਸਾਜਿਸ਼ ਰਚੀ ਸੀ ਕਿ ਇੱਕ ਮਹਿਲਾ (ਜੋ ਕਿ ਉਸਦੀ ਜਾਣਕਾਰ ਸੀ) ਨੇ ਉਸ ‘ਤੇ ਛੁਰੇ ਨਾਲ ਹਮਲਾ ਕੀਤਾ ਤੇ ਉਸਨੂੰ ਮਾਰਨ ਦੀ ਧਮਕੀ ਦਿੱਤੀ। ਹੁਣ ਅਬਾਸ ‘ਤੇ ਝੂਠੀ ਗਵਾਹੀ ਦੇ ਵੀ ਇਲਜ਼ਾਮ ਲਗਾਏ ਗਏ ਹਨ ਤੇ ਜੇ ਉਸਨੇ ਸੋਂਹ ਚੁੱਕ ਕੇ ਝੂਠੀ ਗਵਾਹੀ ਦਿੱਤੀ ਹੋਈ ਤਾਂ ਉਸਨੂੰ ਇਸਦੇ ਗੰਭੀਰ ਦੋਸ਼ ਭੁਗਤਣੇ ਪੈ ਸਕਦੇ ਹਨ।
![Kiwi-Indian Charged With Faking Assault](https://www.sadeaalaradio.co.nz/wp-content/uploads/2024/10/WhatsApp-Image-2024-10-15-at-12.09.59-AM-950x713.jpeg)