[gtranslate]

BOP Club ਵੱਲੋਂ ਕਰਵਾਏ ਟੂਰਨਾਂਮੈਂਟ ‘ਚ Waikato Warriors Club ਦੇ ਖਿਡਾਰੀਆਂ ਨੇ ਕਰਾਈ ਬੱਲੇ-ਬੱਲੇ, ਕੁੜੀਆਂ ਤੇ ਮੁੰਡਿਆਂ ਦੀ ਟੀਮ ਨੇ ਜਿੱਤੇ ਮੈਡਲ

The players of Waikato Warriors Club

ਪਿਛਲੇ ਦਿਨੀ Bay of Plenty Club ਦੇ ਵੱਲੋਂ ਇੱਕ ਟੂਰਨਾਂਮੈਂਟ ਕਰਵਾਇਆ ਗਿਆ ਸੀ। Bay of Plenty Club ਵੱਲੋ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ Waikato Warriors Club ਦੇ ਖਿਡਾਰੀਆਂ ਨੇ ਵੀ ਚੋਟੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਟੂਰਨਾਂਮੈਂਟ ਦੌਰਾਨ Waikato Warriors Sports and Cultural Club ਦੀਆ ਹਾਕੀ ਟੀਮਾਂ ਨੇ 2 ਇਨਾਮ ਜਿੱਤੇ ਹਨ। ਇਸ ਟੂਰਨਾਂਮੈਂਟ ‘ਚ U-13 (Girls ) ਕੁੜੀਆਂ ਦੀ ਟੀਮ ਨੇ ਜਿੱਥੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਉੱਥੇ ਹੀ U-10 ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ।

ਦੱਸ ਦੇਈਏ ਹੈਮਿਲਟਨ ਟੈਕਸੀ ਸੁਸਾਇਟੀ ਦੇ ਨੁਮਾਇੰਦਿਆਂ ਨੇ ਇਸੇ ਸਾਲ Waikato Warriors Sports & Cultural Club Hamilton ਦੀ ਸ਼ੁਰੂਆਤ ਕੀਤੀ ਹੈ। ਸ਼ੁਰੂਆਤ ਮੌਕੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਇਸ ਕਲੱਬ ਦੇ ਵੱਲੋਂ ਖੇਡਾਂ ਦੇ ਨਾਲ ਨਾਲ ਧਾਰਮਿਕ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਇਸ ਕਲੱਬ ‘ਚ ਹਾਕੀ, shocker, ਵਾਲੀਬਾਲ, ਬੈਡਮਿੰਟਨ ਤੇ ਕ੍ਰਿਕਟ ਵਰਗੀਆਂ ਖੇਡਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *