[gtranslate]

ਪੰਜਾਬੀ ਮੁੰਡੇ ਨੇ ਸਮਝਦਾਰੀ ਤੇ ਦਲੇਰੀ ਕਾਰਨ ਟਲਿਆ ਵੱਡਾ ਹਾ.ਦ/.ਸਾ, ਅੱ./ਗ ਦੀ ਲਪੇਟ ‘ਚ ਆਉਣ ਤੋਂ ਬਚਾਏ 3 ਪੈਟਰੋਲ ਪੰਪ ਤੇ ਦਰਜਨਾਂ ਘਰ !

trailer catches fire in sanson

ਵੈਲਿੰਗਟਨ ‘ਚ ਇੱਕ ਪੰਜਾਬੀ ਨੌਜਵਾਨ ਦੀ ਸਮਝਦਾਰੀ ਤੇ ਦਲੇਰੀ ਦੇ ਨਾਲ ਇੱਕ ਵੱਡਾ ਹਾਦਸਾ ਟਲਿਆ ਹੈ। ਦਰਅਸਲ ਹਾਈਵੇਅ 1 ‘ਤੇ ਇੱਕ ਪੰਜਾਬੀ ਨੌਜਵਾਨ ਆਪਣਾ ਟਰੈਲਰ ਲਿਜਾ ਰਿਹਾ ਸੀ ਤਾਂ ਜਦੋਂ ਉਸਨੇ ਸੈਨਸਨ ਉਪਨਗਰ ‘ਚ ਜਾਕੇ ਤੇਲ ਭਰਵਾਉਣ ਲਈ ਆਪਣਾ ਟਰੈਲਰ ਪੈਟਰੋਲ ਪੰਪ ‘ਤੇ ਰੋਕਿਆ ਤਾ ਇਸ ਦੌਰਾਨ ਉਸਨੇ ਦੇਖਿਆ ਕਿ ਟਰੈਲਰ ਨੂੰ ਅੱਗ ਲੱਗੀ ਹੋਈ ਸੀ। ਇਸ ਦੌਰਾਨ ਪਹਿਲਾ ਤਾ ਇਹ ਨੌਜਵਾਨ ਵੀ ਘਬਰਾ ਜਾਂਦਾ ਹੈ ਪਰ ਫਿਰ ਹੌਂਸਲੇ ਤੇ ਸਮਝਦਾਰੀ ਨਾਲ ਕੰਮ ਲੈਂਦਿਆਂ ਇਸ ਨੌਜਵਾਨ ਨੇ ਟਰੈਲਰ ਬੈਕ ਕੀਤਾ ਤੇ ਇੱਕ ਖੁੱਲੇ ਇਲਾਕੇ ਵਿੱਚ ਲੈ ਜਾ ਕੇ ਟਰੈਲਰ ਟਰੱਕ ਨਾਲੋਂ ਲਾਹ ਦਿੱਤਾ, ਐਨੀ ਹੀ ਦੇਰ ਸੀ ਕਿ ਟਰੈਲਰ ਦੇਖਦਿਆਂ-ਦੇਖਦਿਆਂ ਅੱਗ ਦੀਆਂ ਲਪਟਾਂ ‘ਚ ਘਿਰ ਗਿਆ। ਅਹਿਮ ਗੱਲ ਇਹ ਹੈ ਕਿ ਜਿੱਥੇ ਇਹ ਅੱਗ ਲੱਗੀ ਸੀ ਉੱਥੇ ਪੈਟਰੋਲ ਪੰਪ ਦੇ ਨੇੜੇ ਹੋਰ 2 ਪੈਟਰੋਲ ਪੰਪ ਸਨ ਅਤੇ ਨਾਲ ਹੀ ਕਈ ਘਰ ਵੀ ਜੇਕਰ ਪੰਜਾਬੀ ਨੌਜਵਾਨ ਨੇ ਸਮਝਦਾਰੀ ਤੋਂ ਕੰਮ ਨਾ ਲਿਆ ਹੁੰਦਾ ਤਾਂ ਫਿਰ ਇੱਥੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

Likes:
0 0
Views:
227
Article Categories:
New Zeland News

Leave a Reply

Your email address will not be published. Required fields are marked *