ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਵਾਰਦਾਤਾਂ ਕਾਰਨ ਜਿੱਥੇ ਆਮ ਲੋਕਾਂ ਦੀ ਚਿੰਤਾ ਵਧੀ ਹੈ ਉੱਥੇ ਹੀ ਪ੍ਰਸ਼ਾਸਨ ਲਈ ਵੀ ਵੱਡੀ ਚਣੌਤੀ ਬਣਦੀ ਜਾ ਰਹੀ ਹੈ। ਇਸੇ ਵਿਚਕਾਰ ਹੁਣ ਮਾਰੂ ਹਥਿਆਰਾਂ ‘ਤੇ ਪਾਬੰਦੀਆਂ ਨੂੰ ਬਰਕਰਾਰ ਰੱਖਣ ਤੇ ਦੇਸ਼ ‘ਚ ਰਹਿੰਦੇ ਬਹੁ-ਗਿਣਤੀ ਭਾਈਚਾਰਿਆਂ ਦੀ ਇਨ੍ਹਾਂ ਹਥਿਆਰਾਂ ਤੋਂ ਸੁਰੱਖਿਆ ਨੂੰ ਲੈਕੇ ਲੇਬਰ ਪਾਰਟੀ ਵੱਲੋਂ ਅੱਜ ਟਾਕਾਨਿਨੀ ਗੁਰੂਘਰ ਵਿਖੇ ਵਿਸ਼ੇਸ਼ ਮੀਟਿੰਗ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ‘ਚ ਜਿਨੀ ਐਂਡਰਸਨ, ਸ਼ੈਨਨ ਹੇਲਬਰਟ, ਦਰਜਨਾਂ ਲੈਬਰ ਮੈਂਬਰਾਂ ਅਤੇ 4 ਹੋਰ ਮੈਂਬਰ ਪਾਰਲੀਮੈਂਟ ਸ਼ਾਮਿਲ ਹੋਣਗੇ। ਇਸ ਮੀਟਿੰਗ ਸਬੰਧੀ ਜਿਆਦਾ ਜਾਣਕਾਰੀ ਤੁਸੀਂ ਅੱਗੇ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। Thursday, October 10 · 5 – 6:30pm NZDT
https://www.eventbrite.co.nz/e/safer-communities-firearms-public-meeting-tickets-1036270461847?aff=oddtdtcreator