ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਜਨਰਲ ਇਜਲਾਸ ਜਿਸਦੇ 600 ਤੋਂ ਵੱਧ ਮੈਬਰ ਹਨ ਵੱਲੋਂ ਅਗਲੇ ਦੋ ਸਾਲ 2024-2026 ਲਈ ਨਵੇਂ ਪ੍ਰਬੰਧਕਾਂ ਦੀ ਚੋਣ ਕੀਤੀ ਗਈ ਹੈ। ਇਸ ਦੌਰਾਨ ਕਰਤਾਰ ਸਿੰਘ ਧਾਲੀਵਾਲ ਨੂੰ ਅਗਲੇ ਦੋ ਸਾਲ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਰਤਾਰ ਸਿੰਘ 25 ਸਾਲ ਤੋ ਸੰਸਥਾ ਦੇ ਮੈਬਰ ਹਨ ਅਤੇ ਧਾਰਮਿਕ ਸ਼ਖ਼ਸੀਅਤ ਹਨ। ਲਾਲੀ ਰਣਵੀਰ ਸਿੰਘ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ।
ਸਿੱਖ ਹੈਰੀਟੇਜ ਸਕੂਲ
ਬੀਬੀ ਮਨਦੀਪ ਕੌਰ ਮਿਨਹਾਸ ਨੂੰ ਅਗਲੇ ਦੋ ਸਾਲ ਲਈ ਸਕੂਲ ਬੋਰਡ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਸਕੂਲ ਵਿੱਚ 900 ਬੱਚੇ ਪੜਦੇ ਹਨ ਅਤੇ ਬੀਬੀ ਮਨਦੀਪ ਕੌਰ ਬੈਕ ਆਫ ਨਿਊਜ਼ੀਲੈਂਡ ਵਿੱਚ ਕੰਮ ਕਰਦੇ ਹਨ। ਉੱਥੇ ਹੀ ਬੀਬੀ ਕੁਲਜੀਤ ਕੌਰ ਨੂੰ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਸਪੋਰਟਸ:
ਕਮਲਜੀਤ ਸਿੰਘ ਰਾਣੇਵਾਲ ਨੂੰ ਅਗਲੇ ਦੋ ਸਾਲ ਲਈ ਸਪੋਰਟਸ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਸੁਖਦੇਵ ਸਿੰਘ ਮਾਨ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਦਕਿ ਗੁਰਬਾਜ ਸਿੰਘ ਵਾਈਸ ਪ੍ਰਧਾਨ ਬਣੇ ਹਨ।
ਸੁਸਾਇਟੀ ਵੱਲੋਂ ਚਲਾਏ ਜਾ ਰਹੇ ਚਾਲਡ ਚਾਇਸ ਦਾ ਪ੍ਰਧਾਨ ਅਸਵਿੰਦਰ ਸਿੰਘ ਭੱਟੀ ਨੂੰ ਚੁਣਿਆ ਗਿਆ ਹੈ ਜਦਕਿ ਗੁਰਬਾਜ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।