ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਦਿਨੋਂ ਵੱਧਦੀਆਂ ਹੀ ਜਾ ਰਹੀਆਂ ਨੇ ਪਰ ਹੁਣ ਇੱਕ ਚਿੰਤਾ ਵਧਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਦੇ ਹਿਲਜ਼ਬੋਰੋ ਦੇ ਲਿਕਰ ਸਟੋਰ ‘ਤੇ ਇੱਕ ਵਾਰ ਫਿਰ ਤੋਂ ਲੁੱਟ ਦੀ ਹਿੰਸਕ ਵਾਰਦਾਤ ਵਾਪਰੀ ਹੈ ਚਿੰਤਾ ਵਧਾਉਣ ਵਾਲੀ ਗੱਲ ਇਹ ਹੈ ਕਿ ਇੱਕ ਮਹੀਨੇ ਵਿੱਚ ਇਹ ਚੌਥੀ ਘਟਨਾ ਹੈ ਤੇ ਇਸ ਵਾਰ ਤਾਂ ਹਮਲਾਵਰ ਨੇ ਸਟੋਰ ਦੇ ਕਰਮਚਾਰੀ ਨੂੰ ਹੀ ਬਹੁਤ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ ਹਮਲਾਵਰ ਨੇ ਕਰਮਚਾਰੀ ਦੇ ਸਿਰ ‘ਤੇ ਬੋਤਲ ਮਾਰੀ ਸੀ ਪਰ ਉਸ ਕਰਮਚਾਰੀ ਦੀ ਕਿਸਮਤ ਹੀ ਚੰਗੀ ਸੀ ਕਿ ਮੁੰਡੇ ਦੀ ਇਸ ਹਮਲੇ ਕਾਰਨ ਮੌਤ ਨਹੀਂ ਹੋਈ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
