[gtranslate]

ਭਾਰਤੀ ਭਾਈਚਾਰੇ ਦਾ ਵਧਿਆ ਮਾਣ, ਪਹਿਲੀ ਵਾਰ ਭਾਰਤੀ ਮੂਲ ਦੀ ਮਹਿਲਾ ਬਣੀ ‘ਚੇਅਰ ਆਫ ਲੋਕਲ ਬੋਰਡ’

The Kiwi-Indian Woman Ella Kumar

ਨਿਊਜ਼ੀਲੈਂਡ ‘ਚ ਵੱਸਦੇ ਭਾਰਤੀ ਭਾਈਚਾਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ‘ਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਦੀ ਮਹਿਲਾ ਨੂੰ ਚੇਅਰ ਆਫ ਲੋਕਲ ਬੋਰਡ ਚੁਣਿਆ ਗਿਆ ਹੈ। ਏਲਾ ਕੁਮਾਰ ਨੂੰ ਪੁਕੀਟਾਪਾਪਾ ਲੋਕਲ ਬੋਰਡ ਦੀ ਹੈੱਡ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2010 ‘ਚ ਉਨ੍ਹਾਂ ਨੂੰ ਪਹਿਲੀ ਵਾਰ ਭਾਰਤੀ ਮੂਲ ਦੀ ਮਹਿਲਾ ਵਜੋਂ ਲੋਕਲ ਬੋਰਡ ਮੈਂਬਰ ਚੁਣਿਆ ਗਿਆ ਸੀ। ਇੰਨਾਂ ਹੀ ਨਹੀਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਕੀਵੀ ਇੰਡੀਅਨ ਹਾਲ ਆਫ ਫੇਮ ਅਵਾਰਡ 2024 ਵਿੱਚ ਹਾਲ ਆਫ ਫੇਮ ਅਵਾਰਡ ਨਾਲ ਵੀ ਸਨਮਾਨਿਆ ਗਿਆ ਹੈ।

Leave a Reply

Your email address will not be published. Required fields are marked *