ਨਿਊਜ਼ੀਲੈਂਡ ‘ਚ ਲੁੱਟਾਂ ਖੋਹਾਂ ਤੋਂ ਬਾਅਦ ਹੁਣ ਬੱਸ ਡਰਾਈਵਰਾਂ ‘ਤੇ ਹੁੰਦੇ ਹਮਲੇ ਵੀ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਤਾਜਾ ਮਾਮਲਾ ਇੱਕ ਵਾਰ ਫਿਰ ਆਕਲੈਂਡ ਤੋਂ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਦੇ ਕਿੰਗਸਲੈਂਡ ਵਿੱਚ ਬੀਤੇ ਦਿਨ ਸਵੇਰੇ ਇੱਕ ਬੱਸ ਵਿੱਚ ਇੱਕ ਯਾਤਰੀ ਵੱਲੋਂ ਇੱਕ ਬੱਸ ਡਰਾਈਵਰ ‘ਤੇ ਕਥਿਤ ਤੌਰ ‘ਤੇ ਬਿਨਾਂ ਕਿਸੇ ਕਾਰਨ ਦੇ ਟੇਜ਼ਰ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਹਮਲਾ 22N ਬੱਸ ਨੂੰ ਸਵੇਰੇ 11.10 ਵਜੇ ਦੇ ਕਰੀਬ ਨਿਊ ਨਾਰਥ ਰੋਡ ‘ਤੇ ਰੋਕੇ ਜਾਣ ਮਗਰੋਂ ਹੋਇਆ ਸੀ। ਅਪਰਾਧੀ ਨੇ ਬੱਸ ਤੋਂ ਭੱਜਣ ਤੋਂ ਪਹਿਲਾਂ ਡਰਾਈਵਰ ‘ਤੇ ਇੱਕ ਛੋਟੀ ਜਿਹੀ ਚੀਜ਼ ਨਾਲ ਹਮਲਾ ਕੀਤਾ ਸੀ। ਜਿਸ ਕਾਰਨ ਡਰਾਈਵਰ ਦੇ ਇੱਕ ਛੋਟਾ ਜਿਹਾ ਕੱਟ ਲੱਗ ਗਿਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
