ਏਅਰ ਨਿਊਜ਼ੀਲੈਂਡ ਏਅਰਲਾਈਨ ਨੇ ਇੱਕ ਵਾਰ ਫਿਰ ਕੀਵੀਆਂ ਦਾ ਮਾਣ ਵਧਾਇਆ ਹੈ। ਦਰਅਸਲ ਏਅਰ ਨਿਊਜ਼ੀਲੈਂਡ ਨੇ ਕੰਡੇ ਨਾਸਟ ਟਰੈਵਲਰ 2024 ਰੀਡਰਜ਼ ਚੁਆਇਸ ਅਵਾਰਡਸ ਵਿੱਚ ਦੁਨੀਆ ਦੀ ਸਰਵੋਤਮ ਏਅਰਲਾਈਨ ਬਣ ਦੋ ਸ਼੍ਰੇਣੀਆਂ ਵਿੱਚ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ। ਲਗਜ਼ਰੀ ਯੂਕੇ-ਅਧਾਰਿਤ ਯਾਤਰਾ ਮੈਗਜ਼ੀਨ ਦੇ ਸਾਲਾਨਾ ਪੁਰਸਕਾਰਾਂ ਨੇ 1 ਅਕਤੂਬਰ ਨੂੰ ਆਪਣੇ ਜੇਤੂਆਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਯੂਕੇ ਦੇ 575,000 ਤੋਂ ਵੱਧ ਪਾਠਕਾਂ ਨੇ 100 ਅੰਕਾਂ ਦੇ ਪੈਮਾਨੇ ‘ਤੇ ਰੇਟਿੰਗ ਪ੍ਰਦਾਨ ਕਰਦੇ ਹੋਏ ਕਈ ਸ਼੍ਰੇਣੀਆਂ ਵਿੱਚ ਸਮੁੱਚੀ ਸੰਤੁਸ਼ਟੀ ਦੇ ਆਧਾਰ ‘ਤੇ ਆਪਣੀ ਵੋਟ ਪਾਈ। ਏਅਰ ਨਿਊਜ਼ੀਲੈਂਡ ਨੇ 89.08 ਦੀ ਰੇਟਿੰਗ ਦੇ ਨਾਲ ਪਹਿਲਾ ਅਤੇ 88.47 ਦੀ ਰੇਟਿੰਗ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਨੇ ਦੂਜਾ ਅਤੇ 87.11 ਦੀ ਰੇਟਿੰਗ ਨਾਲ ਕਤਰ ਏਅਰਵੇਜ਼ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।