ਜੇਕਰ ਤੁਸੀਂ ਵੀ ਆਪਣਾ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ ਏਜੰਟਾਂ ਦੇ ਹਵਾਲੇ ਕਰ ਰਹੇ ਹੋ ਤਾਂ ਇਸ ਖ਼ਬਰ ਨੂੰ ਧਿਆਨ ਦੇ ਨਾਲ ਪੜ੍ਹ ਲੈਣਾ ਕਿਉਂਕ ਤੁਸੀਂ ਵੀ ਇਸ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ। ਦਰਅਸਲ ਇੱਕ ਚੀਨੀ ਮੂਲ ਦੇ ਇਮੀਗ੍ਰੇਸ਼ਨ ਸਲਾਹਕਾਰ ਵੱਲੋਂ ਇੱਕ ਪ੍ਰਵਾਸੀ ਨੌਜਵਾਨ ਦੇ ਨਾਮ ‘ਤੇ ਹਜਾਰਾਂ ਡਾਲਰ ਅਸਾਇਲਮ ਸੀਕਰ ਬੈਨੇਫਿਟ ਤਹਿਤ ਹਾਸਿਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ (ਐਮ ਐਸ ਡੀ) ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੋਇਆ ਹੈ। ਖੁਲਾਸਾ ਹੋਇਆ ਹੈ ਕਿ ਇਮੀਗ੍ਰੇਸ਼ਨ ਸਲਾਹਕਾਰ ਨੇ ਨੌਜਵਾਨ ਨੂੰ ਇਹ ਕਹਿ ਕਿ ਉਸਦਾ ਪਾਸਪੋਰਟ ਤੇ ਹੋਰ ਜਰੂਰੀ ਕਾਗਜਾਤ ਲਏ ਸਨ ਕਿ ਉਸਦੀ ਨੌਕਰੀ ਲਗਵਾਉਣੀ ਹੈ ਤੇ ਨਾਲ ਹੀ ਉਸਦੇ ਵੀਜੇ ਦੀ ਫਾਈਲ ਲਾਉਣੀ ਹੈ। ਹਾਲਾਂਕਿ ਇਸ ਦੌਰਾਨ ਸਲਾਹਕਾਰ ਨੇ ਨੌਜਵਾਨ ਨੂੰ ਨੌਕਰੀ ਦੁਆਉਣ ਦਾ ਝਾਂਸਾ ਦੇਕੇ ਕਈਆਂ ਨਾਲ ਉਸਦੀ ਮੀਟਿੰਗ ਵੀ ਕਰਵਾਈ ਸੀ ਪਰ ਇਹ ਸਾਰੀਆਂ ਬੇਸਿੱਟਾ ਰਹੀਆਂ। ਉੱਥੇ ਹੀ ਜੂਨ 2023 ‘ਚ ਜਦੋਂ ਨੌਜਵਾਨ ਨੂੰ ਆਈ ਆਰ ਡੀ ਦੇ ਆਂਕੜਿਆਂ ਤੋਂ ਪਤਾ ਲੱਗਾ ਕਿ ਉਸਨੇ $17,000 ਬੈਨੇਫਿਟ ਹਾਸਿਲ ਕੀਤੇ ਹਨ ਅਤੇ ਉਸਨੇ ਅਸਾਇਲਮ ਲਾਈ ਹੋਈ ਹੈ ਤਾਂ ਉਸਦੇ ਹੋਸ਼ ਉੱਡ ਗਏ। ਹੁਣ ਜਾਂਚ ‘ਚ ਹੋਏ ਖੁਲਾਸੇ ਮਗਰੋਂ ਪੇਸ਼ੀ ਲਈ ਨਾ ਪਹੁੰਚਣ ‘ਤੇ ਇਮੀਗ੍ਰੇਸ਼ਨ ਸਲਾਹਕਾਰ ਖਿਲਾਫ ਕਈ ਦੋਸ਼ ਦਾਇਰ ਕਰਦਿਆਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ।
![](https://www.sadeaalaradio.co.nz/wp-content/uploads/2024/10/WhatsApp-Image-2024-10-04-at-10.32.14-AM-950x534.jpeg)