ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਆਬਾਦੀ ਹੁਣ ਚੀਨੀ ਭਾਈਚਾਰੇ ਨੂੰ ਪਛਾੜ ਕੇ ਨਿਊਜ਼ੀਲੈਂਡ ‘ਚ ਤੀਜੀ ਸਭ ਤੋਂ ਵੱਡੀ ਆਬਾਦੀ ਬਣ ਗਈ ਹੈ। ਜੇਕਰ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ‘ਚ ਪੰਜਾਬੀਆਂ ਦੀ ਆਬਾਦੀ ਵੀ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕੀ ਹੈ। ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ‘ਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਤੇਜੀ ਨਾਲ ਵਧੀ ਹੈ। ਜੇਕਰ ਸੈਂਸਸ ਦੇ 2018 ਤੋਂ 2023 ਤੱਕ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 45.1 ਫੀਸਦੀ ਦਾ ਵਾਧਾ ਹੋਇਆ ਹੈ। ਸੂਚੀਬੱਧ ਕੀਤੇ ਜਾਣ ‘ਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਨਿਊਜ਼ੀਲੈਂਡ ‘ਚ 9ਵੇਂ ਨੰਬਰ ‘ਤੇ ਹੈ। ਉੱਥੇ ਹੀ 2023 ਦੀ ਮਰਦਮਸ਼ੁਮਾਰੀ ‘ਚ ਦੇਸ਼ ਵਿੱਚ ਕੁੱਲ 292,092 ਲੋਕਾਂ ਦੀ ਭਾਰਤੀ ਭਾਈਚਾਰੇ ਦੇ ਮੈਂਬਰ ਵੱਜੋਂ ਪਛਾਣ ਕੀਤੀ ਗਈ ਹੈ, ਜੋ ਕਿ 2018 ਤੋਂ 22 ਪ੍ਰਤੀਸ਼ਤ ਵੱਧ ਹੈ।
![](https://www.sadeaalaradio.co.nz/wp-content/uploads/2024/10/WhatsApp-Image-2024-10-03-at-11.31.28-PM-950x534.jpeg)