ਡੁਨੇਡਿਨ ‘ਚ ਖਰਾਬ ਮੌਸਮ ਦੇ ਕਾਰਨ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਉੱਥੇ ਹੀ ਉੱਤਰੀ ਓਟੈਗੋ, ਡੁਨੇਡਿਨ ਅਤੇ ਤੱਟਵਰਤੀ ਕਲੂਥਾ ਲਈ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਤੋ ਰਾਤ ਲਗਭਗ 100 ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ ਅਤੇ ਨਿਕਾਸੀ ਸ਼ੈਲਟਰ ਖੋਲ੍ਹੇ ਗਏ ਹਨ। ਹੜ੍ਹਾਂ ਦੇ ਖ਼ਤਰੇ ਕਾਰਨ ਸ਼ਹਿਰ ਭਰ ਵਿੱਚ ਘੱਟੋ-ਘੱਟ 18 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ, ਕਲੋਥਾ ਜ਼ਿਲ੍ਹੇ ਵਿੱਚ ਹੋਰ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ ਖੇਤਰ ਵਿੱਚ ਤਿੰਨ ਦਿਨਾਂ ਵਿੱਚ ਦੋ ਮਹੀਨਿਆਂ ਤੋਂ ਵੱਧ ਜਿਨ੍ਹਾਂ ਮੀਂਹ ਪਏਗਾ।
