ਪਿਛਲੇ ਸਮੇਂ ਦੌਰਾਨ AEWV ਯਾਨੀ ਕਿ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਕਾਫੀ ਜਿਆਦਾ ਚਰਚਾ ਦੇ ਵਿੱਚ ਰਹੀ ਹੈ। ਉੱਥੇ ਇਸ ਵੀਜਾ ਸ਼੍ਰੇਣੀ ਤਹਿਤ ਨਿਊਜ਼ੀਲੈਂਡ ਆਏ ਪ੍ਰਵਾਸੀਆਂ ਨੂੰ ਵੀ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਇਸ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਇਸ ਵੀਜੇ ‘ਤੇ ਨਿਊਜ਼ੀਲੈਂਡ ਆਏ ਪ੍ਰਵਾਸੀ ਹੁਣ ਆਪਣਾ ਇਮਪਲਾਇਰ ਜਾਂ ਨੌਕਰੀ ਜਾਂ ਨੌਕਰੀ ਦੀ ਲੋਕੇਸ਼ਨ ਬਦਲ ਸਕਣਗੇ। ਇੱਕ ਰਿਪੋਰਟ ਮੁਤਾਬਿਕ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ “ਜੋਬ ਚੇਂਜ ਪ੍ਰੋਸੈਸ” ਤਹਿਤ ਅਜਿਹਾ ਸੰਭਵ ਹੈ। ਜ਼ਿਕਰਯੋਗ ਹੈ ਕਿ ਇਹ ਸੇਵਾ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜ਼ੀਲੈਂਡ ‘ਚ ਵਧੇਰੇ ਵਧੀਆ ਢੰਗ ਨਾਲ ਰਹਿਣ ਨਿਸ਼ਚਿਤਤਾ ਦਿਵਾਉਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਤੁਸੀਂ ਇਮੀਗ੍ਰੇਸ਼ਨ ਵਿਭਾਗ ਦੇ ਪੇਜ ਤੋਂ ਲੈ ਸਕਦੇ ਹੋ।
https://www.immigration.govt.nz/about-us/media-centre/common-topics/accredited-employer-work-visa-aewv