ਨਿਊਜ਼ੀਲੈਂਡ ਵੱਸਦੇ ਭਾਈਚਾਰੇ ਦੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਜਵੀਰ ਕੌਰ ਕੂਨਰ (ਰਾਜੀ) ਨੂੰ ਬੀਤੇ ਦਿਨੀ ਜੇ.ਪੀ. (ਜਸਟਿਸ ਆਫ ਦ ਪੀਸ) ਚੁਣਿਆ ਗਿਆ ਹੈ। ਇਹ ਜਾਣਕਾਰੀ ਟਾਕਾਨਿਨੀ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਇੱਕ ਜੇ.ਪੀ.(ਜਸਟਿਸ ਆਫ ਦ ਪੀਸ) ਕਮਿਊਨਿਟੀ ਮੈਂਬਰ ਵੱਜੋਂ ਕਈ ਤਰ੍ਹਾਂ ਦੀਆਂ ਐਡਮੀਨਸਟਰੇਟਿਵ ਤੇ ਜਿਊਡੀਸ਼ੀਅਲ ਡਿਊਟੀਆਂ ਨਿਭਾਅ ਸਕਦਾ ਹੈ। ਉਨ੍ਹਾਂ ਨੂੰ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨੌਮੀਨੇਟ ਕੀਤਾ ਗਿਆ ਸੀ। ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਕੌਰ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 5-6 ਵਜੇ, ਆਪਣੀਆਂ ਜੇ.ਪੀ ਦੀਆਂ ਸੇਵਾਵਾਂ ਟਾਕਾਨਿਨੀ ਗੁਰੂ ਘਰ ਵਿੱਚ ਨਿਭਾਇਆ ਕਰਨਗੇ। ਇੱਕ ਰਿਪੋਰਟ ਅਨੁਸਾਰ ਰਾਜਵੀਰ ਕੌਰ ਨੇ ਕੋਵਿਡ ਦੇ ਸਮੇਂ ਵੀ ਗਰੌਸਰੀ ਦੀ ਮੱਦਦ ਵਿੱਚ ਬਹੁਤ ਸੇਵਾਵਾਂ ਨਿਭਾਈਆਂ ਸਨ।
![Rajveer Kaur Kooner](https://www.sadeaalaradio.co.nz/wp-content/uploads/2024/10/WhatsApp-Image-2024-10-02-at-12.07.08-AM-950x535.jpeg)