ਯੂਕੇ ਤੋਂ ਨਿਊਜ਼ੀਲੈਂਡ ਘੁੰਮਣ ਆਏ ਇੱਕ ਪਰਿਵਾਰ ਨੂੰ ਟਿਨੈਂਸੀ ਟ੍ਰਿਬਊਨਲ ਨੇ ਵੱਡੀ ਰਾਹਤ ਦਿੱਤੀ ਹੈ। ਯੂਕੇ ਦਾ ਸਾਈਮਨ ਉਸ਼ਰ ਤੇ ਉਨ੍ਹਾਂ ਦਾ ਪਰਿਵਾਰ ਕਰੀਬ ਇੱਕ ਸਾਲ ਦਾ ਲੰਬਾ ਸਮਾਂ ਬਿਤਾਉਣ ਲਈ ਇੱਥੇ ਆਇਆ ਸੀ ਇੱਥੇ ਆਉਣ ਮਗਰੋਂ ਉਨ੍ਹਾਂ ਨੇ ਜਿਸ ਕਿਰਾਏ ਦੇ ਘਰ ਨੂੰ ਇੱਕ ਸਾਲ ਲਈ ਕਿਰਾਏ ‘ਤੇ ਲਿਆ ਸੀ, ਉਹ ਬਿਲਕੁਲ ਵੀ ਰਿਹਾਇਸ਼ਯੋਗ ਨਹੀਂ ਸੀ ਅਤੇ ਉਸ ਵਿੱਚ ਕਈ ਖਾਮੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨਾ ਟ੍ਰਿਬਊਨਲ ਅਨੁਸਾਰ ਮਾਲਕ ਦੀ ਪਹਿਲੀ ਜਿੰਮੇਵਾਰੀ ਬਣਦੀ ਸੀ। ਪਰ ਮਾਲਕ ਨੇ ਅਜਿਹਾ ਨਹੀਂ ਕੀਤਾ ਜਿਸ ਨੂੰ ਲੈ ਕੇ ਸਾਈਮਨ ਉਸ਼ਰ ਨੇ ਟ੍ਰਿਬਊਨਲ ਦੇ ਕੋਲ ਸ਼ਕਾਇਤ ਕੀਤੀ ਸੀ ਜਿਸ ਤੇ ਸੁਣਵਾਈ ਕਰਦਿਆਂ ਘਰ ਦੇ ਮਾਲਕ ਨੂੰ $18,000 ਬਤੌਰ ਹਰਜਾਨੇ ਵੱਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਮਾਲਕ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਜਾਣ ਦਾ ਮਨ ਬਣਾਇਆ ਹੈ, ਪਰ ਮਾਲਕ ਦੀ ਅਪੀਲ ਸੁਣੀ ਜਾਵੇਗੀ ਜਾ ਨਹੀਂ ਇਸ ਬਾਰੇ ਸਾਰੇ ਤੱਥਾਂ ਨੂੂੰ ਦੇਖਦਿਆਂ ਫੈਸਲਾ ਲਿਆ ਜਾਵੇਗਾ।
![Family awarded $18K after](https://www.sadeaalaradio.co.nz/wp-content/uploads/2024/10/WhatsApp-Image-2024-09-30-at-11.46.39-PM.jpeg)