ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ ਨੌਰਥਲੈਂਡ ‘ਚ ਇੱਕ ਘਰ ‘ਚ ਵੜ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਇਸ ਦੌਰਾਨ ਘਰ ‘ਚ ਮੌਜੂਦ ਇੱਕ ਨੌਜਵਾਨ ‘ਤੇ ਹਮਲਾ ਕਰ ਉਸ ਦੇ ਚਿਹਰੇ ‘ਤੇ ਸੱਟਾਂ ਵੀ ਮਾਰੀਆ ਗਈਆਂ ਹਨ। ਫਿਲਹਾਲ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਜਾਂਦੇ ਹੋਏ ਘਰੋਂ ਕਈ ਚੀਜਾਂ ਆਪਣੇ ਨਾਲ ਲੈ ਗਏ ਅਤੇ ਹੁਣ ਨਾਰਥਲੈਂਡ ਸੀਆਈਬੀ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਹੋ ਰਹੀਆਂ ਲੁੱਟਾਂ-ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
