ਆਉਂਦੇ ਗਰਮੀ ਦੇ ਸੀਜ਼ਨ ‘ਚ ਅਤੇ ਕ੍ਰਿਸਮਿਸ, ਨਵਾਂ ਸਾਲ ਮਨਾਉਣ ਲਈ ਵੱਡੀ ਗਿਣਤੀ ਵਿੱਚ ਟੂਰਿਸਟ ਨਿਊਜ਼ੀਲੈਂਡ ਆਉਂਦੇ ਹਨ। ਜੇਕਰ ਵੀ ਮਾਪਿਆਂ ਜਾ ਕਿਸੇ ਰਿਸ਼ਤੇਦਾਰ ਨੇ ਨਿਊਜ਼ੀਲੈਂਡ ਆਉਣਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਅਕਤੂਬਰ ਤੋਂ ਬਾਅਦ ਦਸੰਬਰ ਤੱਕ ਲੋਕ ਵੱਡੀ ਗਿਣਤੀ ‘ਚ ਫਾਇਲਾਂ ਲਗਾਉਂਦੇ ਹਨ। ਇਸ ਦੌਰਾਨ ਫਾਈਲ ਲਾਉਣ ‘ਚ ਕੀਤੀ ਦੇਰੀ ਵੀਜਾ ਰੀਫਿਊਜ਼ਲ ਜਾਂ ਹੋਰ ਦਿੱਕਤਾਂ ਦਾ ਕਾਰਨ ਬਣ ਸਕਦੀ ਹੈ। ਇੱਕ ਬਿਆਨ ‘ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਇਨ੍ਹਾਂ ਗਰਮੀਆਂ ਦੌਰਾਨ 260,000 ਜਾਂ ਇਸ ਤੋਂ ਵੀ ਵਧੇਰੇ ਫਾਈਲਾਂ ਆਉਣ ਦੀ ਆਸ ਹੈ। ਇਸ ਲਈ ਇਮੀਗ੍ਰੇਸ਼ਨ ਨੇ ਟੂਰਿਸਟ ਵੀਜਾ ਫਾਇਲ ਲਾਉਣ ਵਾਲਿਆਂ ਨੂੰ 10 ਅਕਤੂਬਰ ਤੇ ਰਿਸ਼ਤੇਦਾਰਾਂ ਨੂੰ ਬੁਲਾਉਣ ਲਈ ਫਾਈਲਾਂ 15 ਨਵੰਬਰ ਤੱਕ ਲਾਉਣ ਦੀ ਸਲਾਹ ਦਿੱਤੀ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਇਨ੍ਹਾਂ ਗਰਮੀਆਂ ਵਿੱਚ 260,000 ਜਾਂ ਇਸ ਤੋਂ ਵੀ ਵਧੇਰੇ ਫਾਈਲਾਂ ਆਉਣ ਦੀ ਆਸ ਹੈ।