ਪ੍ਰਵਾਸੀ ਕਰਮਚਾਰੀਆਂ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦੇਣੀ ਕ੍ਰਾਈਸਚਰਚ ਦੀ ਕੰਪਨੀ ਨੂੰ ਕਾਫੀ ਮਹਿੰਗੀ ਪੈ ਗਈ ਹੈ। ਦਰਅਸਲ ਕ੍ਰਾਈਸਚਰਚ ਦੀ ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਕੰਪਨੀ ਨੇ ਪ੍ਰਵਾਸੀ ਕਰਮਚਾਰੀਆਂ ਨੂੰ ਫੀਸ ਲੇਟ ਹੋਣ ‘ਤੇ ਉਨ੍ਹਾਂ ਨੂੰ ਡਿਪੋਰਟ ਕਰਵਾਏ ਜਾਣ ਦੀ ਧਮਕੀ ਦਿੱਤੀ ਸੀ। ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਨੇ ਗ੍ਰਾਹਕਾਂ ਨੂੰ ਫੀਸ ਦੇਰੀ ਹੋਣ ‘ਤੇ ਉਨ੍ਹਾਂ ਬਾਰੇ ਇਮੀਗ੍ਰੇਸ਼ਨ ਨੂੰ ਸੂਚਿਤ ਕਰ ਵੀਜਾ ਰੱਦ ਕਰਵਾਕੇ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ ਸੀ। ਪਰ ਹੁਣ ਕੋਡ ਆਫ ਪ੍ਰੋਫੈਸ਼ਨਲ ਕੰਡਕਟ ਨਿਯਮ ਦੀ ਉਲੰਘਣਾ ਦੇ ਕਾਰਨ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਜੇ ਤੁਹਾਡੇ ਨਾਲ ਵੀ ਦੇਸ਼ ‘ਚ ਕੋਈ ਧੱਕਾ ਕਰ ਰਿਹਾ ਹੈ ਤਾਂ ਤੁਸੀਂ ਸਬੰਧਿਤ ਵਿਭਾਗ ਨਾਲ ਸੰਪਰਕ ਕਰ ਉਸ ਖਿਲਾਫ ਕਾਰਵਾਈ ਕਰਵਾ ਸਕਦੇ ਹੋ।