ਬੰਬੇ ਹਿੱਲ ਦੇ ਦੱਖਣ ਸਟੇਟ ਹਾਈਵੇ 1 ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਕਥਿਤ ਤੌਰ ‘ਤੇ ਇੱਕ ਟਰੱਕ ਨੂੰ ਪਲਟਣ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 11.40 ਵਜੇ ਦਿੱਤੀ ਗਈ ਸੀ। ਇਹ ਘਟਨਾ ਬੀਵਰ ਰੋਡ ਆਫ-ਰੈਂਪ ਦੇ ਨੇੜੇ ਵਾਪਰੀ ਹੈ। ਮੰਨਿਆ ਜਾ ਰਿਹਾ ਹੈ ਕਿ ਟਰੱਕ ਦੱਖਣ ਵੱਲ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ SH1 ਮਿਲ ਰੋਡ ਅਤੇ Nikau ਰੋਡ ਦੇ ਵਿਚਕਾਰ ਦੋਵਾਂ ਦਿਸ਼ਾਵਾਂ ਵਿੱਚ ਬੰਦ ਹੈ, ਅਤੇ ਇਸ ਦੇ ਅੱਜ ਸ਼ਾਮ ਤੱਕ ਬੰਦ ਰਹਿਣ ਦੀ ਉਮੀਦ ਹੈ।
Southbound ਲੇਨਾਂ ਦੇ ਲੰਬੇ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ ਕਿਉਂਕਿ ਸੀਰੀਅਸ ਕਰੈਸ਼ ਯੂਨਿਟ ਸੀਨ ਦੀ ਜਾਂਚ ਕਰ ਰਿਹਾ ਹੈ। ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਦਰਮਿਆਨੀ ਸਥਿਤੀ ਵਿੱਚ ਇੱਕ ਮਰੀਜ਼ ਨੂੰ ਹਵਾਈ ਜਹਾਜ਼ ਰਾਹੀਂ ਮਿਡਲਮੋਰ ਹਸਪਤਾਲ ਵਿੱਚ ਭੇਜਿਆ ਗਿਆ ਹੈ।