ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਆਜ਼ਾਦ ਉਮੀਦਵਾਰ ਨੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਿਲ ਕੀਤੀ ਹੈ। ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੀਯੂ ਦੇ ਨਵੇਂ ਮੁਖੀ ਬਣ ਗਏ ਹਨ। ਚੋਣਾਂ ਤੋਂ ਕੁਝ ਦਿਨ ਪਹਿਲਾਂ, ਅਨੁਰਾਗ ਦਲਾਲ ਨੇ ਐਨਐਸਯੂਆਈ ਵਿਰੁੱਧ ਬਗਾਵਤ ਕੀਤੀ ਸੀ ਅਤੇ ਵਿਦਿਆਰਥੀ ਕੌਂਸਲ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ ਅਤੇ ਹੁਣ 3433 ਵੋਟਾਂ ਹਾਸਿਲ ਕੀਤੀਆਂ ਹਨ, ਅਨੁਰਾਗ ਨੇ ਸੀਵਾਈਐਸਐਸ ਤੋਂ ਆਪਣੇ ਵਿਰੋਧੀ ਪ੍ਰਿੰਸ ਚੌਧਰੀ ਨੂੰ 303 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਏਬੀਵੀਪੀ ਦੀ ਅਰਪਿਤਾ ਗਰਗ ਪ੍ਰਧਾਨ ਦੇ ਅਹੁਦੇ ਲਈ ਤੀਜੇ ਨੰਬਰ ‘ਤੇ ਰਹੀ, ਉਨ੍ਹਾਂ ਨੂੰ 1114 ਵੋਟਾਂ ਮਿਲੀਆਂ। ਅਨੁਰਾਗ ਨੇ SOPU ਅਤੇ HIMSU ਸੰਗਠਨਾਂ ਨਾਲ ਗਠਜੋੜ ਕਰਕੇ ਇਹ ਚੋਣ ਜਿੱਤੀ ਹੈ।