ਇੱਕ ਬੰਦੂਕ ਦੇ ਨਾਲ ਇੱਕ ਵਿਅਕਤੀ ਨੂੰ ਦੇਖਣ ਦੀ ਰਿਪੋਰਟ ਨੇ ਪੁਲਿਸ ਨੂੰ ਦੱਖਣ ਆਕਲੈਂਡ ਵਿੱਚ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹਥਿਆਰ, ਬਾਰੂਦ ਅਤੇ ਕੈਸ਼ ਤੱਕ ਪਹੁੰਚਾਇਆ ਹੈ। ਕੱਲ੍ਹ ਮੈਨੂਰੇਵਾ ‘ਚ ਪੁਲਿਸ ਨੇ ਇੱਕ ਬੰਦੂਕ, ਗੋਲਾ ਬਾਰੂਦ, ਨਕਦੀ, ਮੈਥਾਮਫੇਟਾਮਾਈਨ ਅਤੇ ਭੰਗ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਉਂਟੀਜ਼ ਮਾਨੁਕਾਊ ਸੈਂਟਰਲ ਏਰੀਆ ਕਮਾਂਡਰ ਇੰਸਪੈਕਟਰ ਐਡਮ ਪਾਈਨ ਨੇ ਕਿਹਾ ਕਿ ਪੁਲਿਸ ਨੇ ਇੱਕ ਰਿਪੋਰਟ ‘ਤੇ ਪ੍ਰਤੀਕਿਰਿਆ ਦਿੱਤੀ ਸੀ ਕਿ ਕੱਲ੍ਹ ਸ਼ਾਮ 5.30 ਵਜੇ ਦੇ ਕਰੀਬ ਇੱਕ ਨੌਜਵਾਨ ਕੋਲ ਇੱਕ ਬੰਦੂਕ ਸੀ। ਇਹ ਵਿਅਕਤੀ ਫਿਰ ਇੱਕ ਵਾਹਨ ਵਿੱਚ ਬੈਠ ਆਪਣੇ ਸਾਥੀ ਨਾਲ ਇਲਾਕੇ ਤੋਂ ਬਾਹਰ ਚਲਾ ਗਿਆ ਸੀ।
ਇਸ ਮਗਰੋਂ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਇੱਕ 19 ਸਾਲਾ ਨੌਜਵਾਨ ‘ਤੇ ਗੈਰਕਾਨੂੰਨੀ ਤੌਰ ‘ਤੇ ਹਥਿਆਰ ਰੱਖਣ, ਜਾਨੋਂ ਮਾਰਨ ਦੀ ਧਮਕੀ ਦੇਣ, ਚੋਰੀ ਕਰਨ, ਭੰਗ ਰੱਖਣ ਅਤੇ ਸਪਲਾਈ ਲਈ ਮੇਥਾਮਫੇਟਾਮਾਈਨ ਰੱਖਣ ਦੇ ਦੋ ਦੋਸ਼ ਲਾਏ ਗਏ ਸਨ। ਇੱਕ 24 ਸਾਲਾ ਨੌਜਵਾਨ ਨੂੰ ਮਾਰਨ ਦੀ ਧਮਕੀ ਦੇਣ, ਚੋਰੀ ਕਰਨ, ਭੰਗ ਰੱਖਣ ਅਤੇ ਸਪਲਾਈ ਲਈ ਮੇਥਾਮਫੇਟਾਮਾਈਨ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।