[gtranslate]

ਨਿਊਜ਼ੀਲੈਂਡ : NZ CSA ਦਾ ਵੱਡਾ ਉਪਰਾਲਾ, ਦੇਸ਼ ਭਰ ‘ਚ ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਉਣ ਲਈ ਜਪੁਜੀ ਸਾਹਿਬ ਦਾ ਮਾਓਰੀ ਭਾਸ਼ਾ ‘ਚ ਕਰਵਾਇਆ ਅਨੁਵਾਦ

The larger efforts of NZ CSA

NZ CSA ਯਾਨੀ ਕਿ ਦ ਨਿਊਜ਼ੀਲੈਂਡ ਕਾਉਂਸਲ ਆਫ ਸਿੱਖ ਅਫੇਅਰਜ਼ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਜਪੁਜੀ ਸਾਹਿਬ ਦਾ ਅਨੁਵਾਦ ਮਾਓਰੀ ਭਾਸ਼ਾ ਵਿੱਚ ਕਰਵਾਇਆ ਗਿਆ ਹੈ। ਸਿਰਫ ਮਾਓਰੀ ਭਾਈਚਾਰੇ ਲਈ ਹੀ ਨਹੀਂ ਬਲਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਹੁ-ਗਿਣਤੀ ਭਾਈਚਾਰੇ ਤੱਕ ਪਹੁੰਚਾਉਣ ਲਈ ਜਪੁਜੀ ਸਾਹਿਬ ਦਾ ਅਨੁਵਾਦ ਅੰਗਰੇਜੀ ਭਾਸ਼ਾ ‘ਚ ਵੀ ਕੀਤਾ ਗਿਆ ਹੈ। NZ CSA ਨੇ ਨਿਊਜ਼ੀਲੈਂਡ ਦੀਆਂ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਵੀ ਸਾਥ ਦੇਣ ਲਈ ਅਪੀਲ ਕੀਤੀ ਹੈ ਤਾਂ ਜੋ ਦੇਸ਼ ਭਰ ‘ਚ ਗੁਰੂ ਸਾਹਿਬ ਦੇ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ।

Leave a Reply

Your email address will not be published. Required fields are marked *