ਸੋਮਵਾਰ ਸਵੇਰੇ ਆਕਲੈਂਡ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ। ਦਰਅਸਲ ਆਕਲੈਂਡ ਹਵਾਈ ਅੱਡੇ ‘ਤੇ ਅੱਜ ਸਵੇਰੇ ਧੁੰਦ ਕਾਰਨ ਲਗਭਗ 36 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਦੌਰਾਨ ਲਗਭਗ 12 ਘਰੇਲੂ ਖੇਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਧੁੰਦ ਕਾਰਨ 24 ਦੇਰੀ ਨਾਲ ਚੱਲੀਆਂ ਸਨ। ਹਾਲਾਂਕਿ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਆਕਲੈਂਡ ਏਅਰਪੋਰਟ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਦੇਖਣ ਲਈ ਕਿ ਕਿਹੜੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਾਂ ਦੇਰੀ ਨਾਲ ਚੱਲਣਗੀਆਂ ਉਨ੍ਹਾਂ ਦੀ ਵੈੱਬਸਾਈਟ ਚੈੱਕ ਕਰਨ। NIWA ਦੇ ਅਨੁਸਾਰ, ਧੁੰਦ ਨੇ ਉੱਤਰੀ ਟਾਪੂ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕੀਤਾ ਹੈ ਅਤੇ ਦੇਰ ਸਵੇਰ ਤੱਕ ਇਸ ਦੇ ਖ਼ਤਮ ਹੋਣ ਦੀ ਉਮੀਦ ਹੈ।
![Many flights have been canceled](https://www.sadeaalaradio.co.nz/wp-content/uploads/2024/09/WhatsApp-Image-2024-09-02-at-6.40.01-AM-950x535.jpeg)