ਜਿਆਦਾਤਰ ਨਿਊਜ਼ੀਲੈਂਡ ਵਾਸੀ ਇਸ ਸਮੇਂ ਖਰਾਬ ਮੌਸਮ ਦੀ ਮਾਰ ਝੱਲ ਰਹੇ ਹਨ। ਪਰ ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਇਹ ਹੈ ਕਿ ਦੇਸ਼ ‘ਚ ਲੰਘੇ 24 ਘੰਟਿਆਂ ਦੌਰਾਨ 33,000 ਤੋਂ ਵੱਧ ਵਾਰ ਅਸਮਾਨ ਬਿਜਲੀ ਡਿੱਗੀ ਹੈ। ਨੀਵਾ ਦੀ ਰਿਪੋਰਟ ਮੁਤਾਬਿਕ ਤਾਸਮਨ ਸਮੁੰਦਰ ‘ਚ ਬੀਤੇ 24 ਘੰਟਿਆਂ ਦੌਰਾਨ 20,000 ਤੋਂ ਜਿਆਦਾ ਵਾਰ ਅਸਮਾਨੀ ਬਿਜਲੀ ਡਿੱਗ ਚੁੱਕੀ ਹੈ। ਪਰ ਇੱਥੇ ਪਰੇਸ਼ਾਨੀ ਵਧਾਉਣ ਵਾਲੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਦੇਸ਼ ਦੇ ਨਾਰਥ ਤੇ ਸਾਊਥ ਆਈਲੈਂਡ ‘ਚ ਵੀਕੈਂਡ ਦੌਰਾਨ ਹੋਰ ਵੀ ਖਰਾਬ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੈਟਸਰਵਿਸ ਨੇ ਐਤਵਾਰ ਤੱਕ ਹੋਰ ਵੀ ਜਿਆਦਾ ਖਤਰਨਾਕ ਇਲੈਕਟ੍ਰਿਕਲ ਸਟੋਰਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ।
