ਵਿਸ਼ਵ ਕ੍ਰਿਕਟ ‘ਚ ਬੀਸੀਸੀਆਈ ਯਾਨੀ ਭਾਰਤ ਦਾ ਦਬਦਬਾ ਪਹਿਲਾਂ ਹੀ ਸਾਫ਼ ਨਜ਼ਰ ਆ ਰਿਹਾ ਹੈ। ਇਹ ਹੁਣ ਹੋਰ ਵੀ ਵਧੇਗਾ ਕਿਉਂਕਿ ਹੁਣ ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਨਵਾਂ ਬੌਸ ਬਣ ਗਿਆ ਹੈ। ਕਈ ਦਿਨਾਂ ਦੀਆਂ ਕਿਆਸਅਰਾਈਆਂ ਤੋਂ ਬਾਅਦ, ਆਖਰਕਾਰ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ – ਜੈ ਸ਼ਾਹ ICC ਦੇ ਨਵੇਂ ਬੌਸ ਹੋਣਗੇ। ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਨੂੰ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣ ਲਿਆ ਗਿਆ ਹੈ। ਉਹ ਇਸ ਅਹੁਦੇ ‘ਤੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਨਵੰਬਰ ‘ਚ ਖਤਮ ਹੋਵੇਗਾ। ਮਹਿਜ਼ 35 ਸਾਲ ਦੇ ਸ਼ਾਹ ICC ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਹੋਣਗੇ।
![jay-shah-becomes-new-icc-chairman](https://www.sadeaalaradio.co.nz/wp-content/uploads/2024/08/WhatsApp-Image-2024-08-27-at-11.51.18-PM-950x534.jpeg)