ਸੋਮਵਾਰ ਦੁਪਹਿਰੇ ਆਕਲੈਂਡ ਦੇ ਦੱਖਣ ਵੱਲ ਸਟੇਟ ਹਾਈਵੇਅ 1 ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਬਹੁ-ਵਾਹਨ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਇੱਕ ਰਿਪੋਰਟ ਅਨੁਸਾਰ “ਤਿੰਨੇ ਮ੍ਰਿਤਕ ਇੱਕੋ ਵਾਹਨ ਵਿੱਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਮੋਟਰਵੇਅ ਦੀਆਂ ਸਾਰੀਆਂ ਲੇਨਾਂ ਨੂੰ ਬੰਬਈ ਦੇ ਆਲੇ-ਦੁਆਲੇ ਬੰਦ ਕਰ ਦਿੱਤਾ ਗਿਆ ਸੀ, ਐਮਰਜੈਂਸੀ ਸੇਵਾਵਾਂ ਨੂੰ ਸਭ ਤੋਂ ਪਹਿਲਾਂ ਕਰੀਬ 1.47 ਵਜੇ ਰਾਮਾਰਾਮਾ ਨੇੜੇ ਹਾਦਸੇ ਦਾ ਪਤਾ ਲੱਗਿਆ ਸੀ। ਹਾਦਸੇ ਵਾਲੀ ਥਾਂ ‘ਤੇ ਕੈਪਚਰ ਕੀਤੀ ਗਈ ਫੁਟੇਜ ਵਿੱਚ ਇੱਕ ਟਰੱਕ, ਇੱਕ ਵੈਨ ਅਤੇ ਘੱਟੋ-ਘੱਟ ਦੋ ਕਾਰਾਂ ਸਮੇਤ ਕਈ ਵਾਹਨ ਹਾਦਸਾਗ੍ਰਸਤ ਹੋਏ ਦਿਖਾਈ ਦੇ ਰਹੇ ਸਨ।
![Three killed multiple injured](https://www.sadeaalaradio.co.nz/wp-content/uploads/2024/08/WhatsApp-Image-2024-08-26-at-11.23.05-PM-950x535.jpeg)