[gtranslate]

ਮਾਪਿਆਂ ਦੇ ਵੀਜ਼ੀਟਰ ਵੀਜੇ ਦੀ ਵੀ ਫਾਈਲ ਲਾਉਣ ਤੋਂ ਪਹਿਲਾ ਪੜ੍ਹ ਲਿਓ ਆਹ ਖ਼ਬਰ, ਨਹੀਂ ਤਾਂ ਬਾਅਦ ‘ਚ ਪਏਗਾ ਪਛਤਾਉਣਾ !

before filing the visitor visa file

ਜੇਕਰ ਤੁਸੀਂ ਵੀ ਆਪਣੇ ਮਾਪਿਆਂ ਨੂੰ ਨਿਊਜ਼ੀਲੈਂਡ ਬੁਲਾਉਣਾ ਚਾਹੁੰਦੇ ਹੋ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹ ਲੈਣਾ ਨਹੀਂ ਤਾਂ ਬਾਅਦ ‘ਚ ਤੁਹਾਨੂੰ ਵੀ ਪਛਤਾਉਣਾ ਪੈ ਸਕਦਾ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਹੁਣ ਸਖ਼ਤਾਈ ਵਧਾ ਦਿੱਤੀ ਹੈ। ਇੱਕ ਰਿਪੋਰਟ ਮੁਤਾਬਿਕ 2022 ਤੋਂ ਬਾਅਦ ਨਿਊਜ਼ੀਲੈਂਡ ਆਉਣ ਵਾਲੇ ਵੀਜੀਟਰ ਵੀਜੇ ਵਾਲਿਆਂ ਵਿੱਚ ਬਹੁਤਿਆਂ ਵੱਲੋਂ ਅਸਾਇਲਮ ਲਗਾਏ ਜਾਣ ਤੇ ਓਵਰਸਟੇਅ ਹੋਣ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋਇਆ ਹੈ। ਪਰ ਹੁਣ ਇਮੀਗ੍ਰੇਸ਼ਨ ਦੀ ਸਖ਼ਤਾਈ ਕਾਰਨ ਨਿਊਜ਼ੀਲੈਂਡ ਰਹਿੰਦੇ ਪ੍ਰਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਵਾਸੀਆਂ ਨੂੰ ਕਈ ਮਾਮਲਿਆਂ ‘ਚ ਵਾਰ-ਵਾਰ ਐਪਲੀਕੇਸ਼ਨ ਲਾਏ ਜਾਣ ਦੇ ਬਾਵਜੂਦ ਰਫਿਊਜਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੇ ਮਾਪਿਆਂ ਦੀ ਵੀਜਾ ਫਾਈਲ ਲਗਾਉਣੀ ਹੈ ਤਾਂ ਚੰਗੇ ਮਾਹਿਰ ਇਮੀਗ੍ਰੇਸ਼ਨ ਅਡਵਾਈਜ਼ਰ ਤੋਂ ਲਗਵਾਇਓ।

ਉਦਾਹਰਣ ਦੇ ਤੌਰ ‘ਤੇ ਇੱਕ ਮਾਮਲਾ 54 ਸਾਲਾ ਮਹਿਲਾ ਅਸ਼ੋਕਾ ਪਥੀਰਾਨਾ ਦਾ ਹੈ, ਜਿਸ ਦੀ ਧੀ ਤੇ ਜਵਾਈ ਨਿਊਜ਼ੀਲੈਂਡ ਦੇ ਪੀਆਰ ਹਨ ਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਐਲੀਨਾ ਵੀ ਹੈ,ਜੋ ਨਿਊਜੀਲੈਂਡ ਦੀ ਸੀਟੀਜਨ ਹੈ, ਪਰ ਵਾਰ-ਵਾਰ ਐਪਲੀਕੇਸ਼ਨ ਲਾਏ ਜਾਣ ਦੇ ਬਾਵਜੂਦ ਅਸ਼ੋਕਾ ਨੂੰ ਨਿਊਜ਼ੀਲੈਂਡ ਦਾ ਵੀਜਾ ਨਹੀਂ ਦਿੱਤਾ ਗਿਆ। ਰਫਿਊਜ਼ਲਾਂ ਦਾ ਕਾਰਨ ਪੁੱਛਣ ‘ਤੇ ਇਮੀਗ੍ਰੇਸ਼ਨ ਨੇ ਕਿਹਾ ਕਿ ਅਸ਼ੋਕਾ ਦੀ ਭੈਣ ਜੋ ਬਿਮਾਰ ਰਹਿੰਦੀ ਹੈ, ਅਸ਼ੋਕਾ ਦੇ ਨਿਊਜ਼ੀਲੈਂਡ ਆਉਣ ਮਗਰੋਂ ਉਸਦੀ ਦੇਖਭਾਲ ਸਬੰਧੀ ਕਿਤੇ ਵੀ ਦੱਸਿਆ ਨਹੀਂ ਗਿਆ ਤੇ ਜੇ ਅਸ਼ੋਕਾ ਇਸ ਨੂੰ ਸਪਸ਼ਟ ਕਰਦੀ ਹੈ ਤਾਂ ਉਸਨੂੰ ਆਈਐਨਜੈਡ ਲੀਮਟਿਡ ਵੀਜਾ ਜਾਰੀ ਕਰ ਸਕਦੀ ਹੈ, ਜੋ ਕਿ 1 ਮਹੀਨੇ ਦਾ ਹੋਏਗਾ।

 

Leave a Reply

Your email address will not be published. Required fields are marked *