ਵੈਲਿੰਗਟਨ ਵਾਸੀਆਂ ਲਈ ਇੱਕ ਵੱਡੇ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਦੇ ਦੂਜਿਆਂ ਹਿੱਸਿਆਂ ਦੇ ਮੁਕਾਬਲੇ ਵੈਲਿੰਗਟਨ ‘ਚ ਕੰਪਨੀਆਂ ਇੰਸ਼ੋਰੈਂਸ ਪ੍ਰੀਮੀਅਮ ਜਿਆਦਾ ਅਤੇ ਤੇਜੀ ਨਾਲ ਵਧਾਉਣ ਸਬੰਧੀ ਯੋਜਨਾਵਾਂ ਬਣਾ ਸਕਦੀਆਂ ਹਨ। ਮੌਜੂਦਾ ਸਮੇਂ ‘ਚ ਵੀ ਦੂਜੇ ਸ਼ਹਿਰਾਂ ਦੇ ਮੁਕਾਬਲੇ ਵੈਲਿੰਗਟਨ ਵਾਸੀ ਇੰਸ਼ੋਰੈਂਸ ਪ੍ਰੀਮੀਅਮ ਦੇ ਜਿਆਦਾ ਪੈਸੇ ਭਰ ਰਹੇ ਹਨ। ਵੈਲਿੰਗਟਨ ਦੇ ਕਈ ਸਮੁੰਦਰੀ ਇਲਾਕੇ ਤਾਂ ਅਜਿਹੇ ਵੀ ਹਨ, ਜਿਨ੍ਹਾਂ ਲਈ ਕੰਪਨੀਆਂ ਘਰਾਂ ਨੂੰ ਇੰਸ਼ੋਰੈਂਸ ਵੀ ਮੁੱਹਈਆ ਨਹੀਂ ਕਰਵਾ ਰਹੀਆਂ, ਕਿਉਂਕਿ ਉਨ੍ਹਾਂ ਦੇ ਘਰਾਂ ਨੂੰ ਵੱਧ ਰਿਹਾ ਸਮੁੰਦਰੀ ਤੱਟ ਨਿਗਲ ਰਿਹਾ ਹੈ। ਦੱਸ ਦੇਈਏ ਇਹ ਬੋਝ ‘ਕਲਾਈਮ ਚੇਂਜ’ ਦੇ ਬੁਰੇ ਪ੍ਰਭਾਵਾਂ ਕਾਰਨ ਵਧਣ ਜਾ ਰਿਹਾ ਹੈ। ਕਿਉਂਕ ਵੈਲਿੰਗਟਨ ‘ਚ ਗਰਮੀਆਂ ‘ਚ ਵਧੇਰੇ ਗਰਮ ਹਵਾਵਾਂ, ਸੋਕੇ, ਬਹੁਤ ਜਿਆਦਾ ਬੁਰੇ ਪੱਧਰ ਦੇ ਮੌਸਮੀ ਤੂਫਾਨ ਆਮ ਘਟਨਾਵਾਂ ਬਣਦੀਆਂ ਜਾ ਰਹੀਆਂ ਇਸੇ ਕਾਰਨ ਇਸ ਦਾ ਖਾਮਿਆਜਾ ਹੁਣ ਲੋਕਾਂ ਨੂੰ ਭੁਗਤਣਾ ਪਏਗਾ।