ਤਾਲਿਬਾਨ ਦੇ ਭਰੋਸੇ ਦੇ ਬਾਵਜੂਦ, ਤਾਲਿਬਾਨ ਲੜਾਕੂ ਹਥਿਆਰਾਂ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰਾ ਕਰਤਾ ਪਰਵਾਨ ਸਾਹਿਬ ਵਿੱਚ ਦਾਖਲ ਹੋਏ ਹਨ। ਇਨ੍ਹਾਂ ਤਾਲਿਬਾਨ ਲੜਾਕਿਆਂ ਨੇ ਪਵਿੱਤਰ ਅਸਥਾਨ ਦੀ ਭੰਨਤੋੜ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਨੇ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਲੜਾਕੇ ਗੁਰਦੁਆਰਾ ਕਰਤਾ ਪਰਵਾਨ ਸਾਹਿਬ ਵਿੱਚ ਦਾਖਲ ਹੋਏ ਹਨ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਧੋਕ ਨੇ ਕਿਹਾ, ‘ਮੈਨੂੰ ਕਾਬੁਲ ਤੋਂ ਹੈਰਾਨ ਕਰਨ ਵਾਲੀ ਰਿਪੋਰਟ ਮਿਲੀ ਹੈ। ਅਣਪਛਾਤੇ ਭਾਰੀ ਹਥਿਆਰਬੰਦ ਤਾਲਿਬਾਨ ਲੜਾਕਿਆਂ ਦਾ ਇੱਕ ਸਮੂਹ ਕਾਬੁਲ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਇਆ ਹੈ। ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।”
ਪੁਨੀਤ ਸਿੰਘ ਚੰਧੋਕ ਨੇ ਕਿਹਾ, ਉਨ੍ਹਾਂ ਨੇ ਗੁਰਦੁਆਰੇ ਵਿੱਚ ਮੌਜੂਦ ਭਾਈਚਾਰੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਥਾਨਕ ਲੋਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਲੜਾਕਿਆਂ ਨੇ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਹਨ ਅਤੇ ਇਸ ਵੇਲੇ ਗੁਰਦੁਆਰੇ ਵਿੱਚ ਭੰਨ -ਤੋੜ ਕਰ ਰਹੇ ਹਨ। ਤਾਜ਼ਾ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸਥਾਨਕ ਗੁਰਦੁਆਰਾ ਪ੍ਰਬੰਧਕ ਘਟਨਾ ਸਥਾਨ ਤੇ ਪਹੁੰਚਣ ਵਾਲੇ ਹਨ।