ਇਮੀਗ੍ਰੇਸ਼ਨ ਨਿਊਜ਼ੀਲੈਂਡ ਤੇ ਓਵਰਸੀਜ਼ ਸਟਾਫ ਨਾਲ ਸਬੰਧਿਤ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੁੱਝ ਸਮਾਂ ਪਹਿਲਾਂ ਵਿਦੇਸ਼ਾਂ ‘ਚ ਆਪਣੇ ਓਫਸ਼ੋਰ ਦਫ਼ਤਰ ਬੰਦ ਕਰਨ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਮੁੜ ਤੋਂ ਓਵਰਸੀਜ਼ ਸਟਾਫ ਦੀ ਭਰਤੀ ਕਰਨ ਦੀ ਤਿਆਰੀ ‘ਚ ਹੈ। ਇੱਕ ਸਥਾਨਕ ਰਿਪੋਰਟ ਅਨੁਸਾਰ ਇਕੱਲਾ ਵਰਕ ਲੋਡ ਹੀ ਨਹੀਂ, ਬਲਕਿ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਅਧਿਕਾਰੀਆਂ ਵੱਲੋਂ ਵੀਜਾ ਫਾਈਲਾਂ ਸਬੰਧੀ ਫੈਸਲੇ ਲਏ ਜਾਣ ਤੋਂ ਪਹਿਲਾਂ ਇਨ੍ਹਾਂ ਓਵਰਸੀਜ਼ ਦਫਤਰਾਂ ਵਿੱਚ ਦੇ ਲੋਕਲ ਕਰਮਚਾਰੀਆਂ ਦੀ ਲੋਕਲ ਜਾਣਕਾਰੀ ਜਿਸ ਵਿੱਚ ਭਾਸ਼ਾ ਦਾ ਗਿਆਨ, ਲੋਕਾਂ ਦੀ ਪ੍ਰਵਿਰਤੀ ਅਤੇ ਹੋਰ ਅਜਿਹੇ ਪਹਿਲੂ ਬਹੁਤ ਸਹਾਇਕ ਸਾਬਿਤ ਹੁੰਦੇ ਹਨ। ਇਸੇ ਕਾਰਨ ਹੁਣ ਇਮੀਗ੍ਰੇਸ਼ਨ ਮੁੜ ਓਵਰਸੀਜ਼ ਸਟਾਫ਼ ਵਧਾਉਣ ਦੀ ਸੋਚ ਰਹੀ ਹੈ। ਦੱਸ ਦੇਈਏ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਰੀਬ 3 ਸਾਲ ਪਹਿਲਾਂ ਬੀਜਿੰਗ, ਮੁੰਬਈ, ਰੇਟੋਰੀਆ, ਮਨੀਲਾ ਦੇ ਅਹਿਮ ਓਫਸ਼ੋਰ ਦਫਤਰ ਬੰਦ ਕੀਤੇ ਸਨ।
![Immigration New Zealand will increase](https://www.sadeaalaradio.co.nz/wp-content/uploads/2024/08/WhatsApp-Image-2024-08-21-at-11.34.15-PM-950x535.jpeg)