ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਹੁਣ ਚਿੰਤਾ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਸਿਰਫ ਛੋਟੀ ਉਮਰ ਦੇ ਮੁੰਡੇ ਚੋਰੀਆਂ ਕਰਦੇ ਸੀ ਹੁਣ ਛੋਟੀ ਉਮਰ ਦੀਆਂ ਕੁੜੀਆਂ ਵੀ ਉਨ੍ਹਾਂ ਦਾ ਸਾਥ ਦੇਣ ਲੱਗ ਗਈਆਂ ਨੇ। ਤਾਜ਼ਾ ਮਾਮਲਾ ਆਕਲੈਂਡ ਦੇ ਥਰੀ ਕਿੰਗਸ ਦਾ ਹੈ ਜਿੱਥੇ ਇੱਕ ਡੇਅਰੀ ‘ਤੇ 14 ਤੋਂ 17 ਸਾਲ ਦੇ 2 ਮੁੰਡੇ ਤੇ 3 ਕੁੜੀਆਂ ਲੁੱਟ ਕਰਨ ਪਹੁੰਚੀਆਂ ਸਨ। ਪਰ ਇੰਨਾਂ ਛੋਟੀ ਉਮਰ ਦੇ ਲੁਟੇਰਿਆਂ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਨਾਲ ਦੇ ਸਟੋਰ ‘ਤੇ ਕੰਮ ਕਰਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸਕਿਓਰਟੀ ਗੇਟ ਲਾਕੇ ਅੰਦਰ ਹੀ ਤਾੜ ਦਿੱਤਾ ਤੇ ਪੁਲਿਸ ਨੇ ਆਕੇ 5 ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਸਟੋਰ ਦੇ ਕਰਮਚਾਰੀ ਕਿਸੇ ਤਰੀਕੇ ਮੌਕੇ ਤੋਂ ਸੁਰੱਖਿਅਤ ਪਾਸੇ ਹੋ ਗਏ ਸੀ ਅਤੇ ਗੁਆਂਢੀ ਕਰਮਚਾਰੀਆਂ ਨੇ ਦਿਮਾਗ ਵਰਤ ਸਾਰਿਆਂ ਨੂੰ ਅੰਦਰ ਤਾੜ ਦਿੱਤਾ। ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਹ ਲੁਟੇਰੇ ਚੋਰੀ ਦੀ ਗੱਡੀ ‘ਚ ਲੁੱਟ ਕਰਨ ਪਹੁੰਚੇ ਸਨ।
![5 boys and girls aged 14-14](https://www.sadeaalaradio.co.nz/wp-content/uploads/2024/08/WhatsApp-Image-2024-08-20-at-2.45.52-PM-950x535.jpeg)