ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰੂਪ ਵਿੱਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾ ਸਮਾਗਮ ‘ਸਿੱਖ ਚਿਲਡਰਨ ਡੇਅ’ ਇਸ ਵਾਰ 5 ਅਤੇ 6 ਅਕਤੂਬਰ ਨੂੰ ਹੋਵੇਗਾ। ਪਰ ਹੁਣ ਜਿਨ੍ਹਾਂ ਬੱਚਿਆਂ ਨੇ ਵੱਖੋ-ਵੱਖ ਮੁਕਾਬਲਿਆਂ ‘ਚ ਹਿੱਸਾ ਲੈਣਾ ਹੈ ਉਨ੍ਹਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਿੱਖ ਚਿਲਡਰਨ ਡੇਅ 2024 ਦੀਆਂ ਰਜਿਸਟ੍ਰੇਸ਼ਨ ਖੁੱਲ ਗਈਆਂ ਹਨ। ਕਿਸੇ ਵੀ ਕੰਪੀਟਿਸ਼ਨ ਲਈ ਰਜਿਸਟ੍ਰੇਸ਼ਨ ਦੀ ਉਮਰ ਘੱਟੋ-ਘੱਟ 3 ਸਾਲ ਰੱਖੀ ਗਈ ਹੈ। ਦੱਸ ਦੇਈਏ ਮੁਕਾਬਲਿਆਂ ‘ਚ ਭਾਗ ਲੈਣ ਲਈ ਇਹ ਰਜਿਸਟ੍ਰੇਸ਼ਨ ਲਾਜ਼ਮੀ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 22 ਸਤੰਬਰ ਹੈ ਅਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਲਈ ਸਿੱਖ ਹੇਰੀਟੇਜ ਸਕੂਲ ਦੀ ਵੈਬਸਾਈਟ ਦੇ ਅੱਗੇ ਦਿੱਤੇ ਲਿੰਕ ‘ਤੇ ਜਾ ਕੇ ਕੀਤੀ ਜਾ ਸਕਦੀ ਹੈ।