ਮੰਗਲਵਾਰ ਨੂੰ 160 ਤੋ ਵੱਧ ਏਸ਼ੀਅਨ ਮੂਲ ਦੀਆਂ ਸੰਸਥਾਵਾਂ ਵਲੋ ਬਣਾਈ ਗਈ ਸੰਸਥਾ ਯੂਨਾਈਟਡ ਵਾਇਸ ਨੂੰ ਇੰਮੀਗਰੇਸ਼ਨ ਮੰਤਰੀ ਕ੍ਰਿਸ ਫਫੋਈ ਵਲੋ 4 ਅਕਤੂਬਰ ਨੂੰ ਲਿਖੀ ਇੱਕ ਲੰਬੀ ਚਿੱਠੀ ਪ੍ਰਾਪਤ ਹੋਈ ਹੈ। ਯੂਨਾਈਟਡ ਵਾਇਸ ਨੂੰ ਇਹ ਚਿੱਠੀ ਪ੍ਰਧਾਨ ਮੰਤਰੀ ਆਫਿਸ ਵਲੋ ਭੇਜੀ ਗਈ ਹੈ। ਯੂਨਾਈਟਡ ਵਾਇਸ ਨੂੰ ਭੇਜੀ ਗਈ ਇਸ ਚਿੱਠੀ ਵਿੱਚ ਇੰਮੀਗਰੇਸ਼ਨ ਮੰਤਰੀ ਨੇ ਯੂਨਾਈਟਿਡ ਵਾਇਸ ਵਲੋ ਉਠਾਏ ਮੁੱਦਿਆ ਤੇ ਕਿਹਾ ਕੇ 165,000 ਲੋਕਾਂ ਨੂੰ ਪੱਕੇ ਕਰਨ ਦੇ ਐਲਾਨ ਲਈ ਤੁਹਾਨੂੰ ਮੁਬਾਰਕ ਦਿੰਦਾ ਹਾਂ ਕੇ ਏਸ਼ੀਅਨ ਭਾਈਚਾਰੇ ਦੀ ਇਹ ਮੰਗ ਪੂਰੀ ਹੋਈ ਹੈ ਪਰ ਨਾਲ ਹੀ ਮੈ ਦੱਸਣਾ ਚਾਹੁੰਦਾ ਹਾਂ ਕੇ ਬਾਹਰ ਫਸੇ ਲੋਕਾਂ ਦਾ ਮਸਲਾ, ਉਵਰ ਸਟੇਅਰ ਅਤੇ ਪਾਰਟਨਰ ਵੀਜਿਆਂ ਦਾ ਮਸਲਾ ਅਜੇ ਭੁੱਲਾ ਨਹੀ ਹੈ ।
ਕੋਵਿਡ ਅਤੇ ਐਮ ਆਈ ਕਿਊ ਦੀ ਦਿੱਕਤ ਕਾਰਨ ਬਾਹਰ ਫਸੇ ਲੋਕਾਂ ਦਾ ਮਸਲਾ ਲੇਟ ਹੋਇਆ ਹੈ ਅਤੇ ਅਸੀ ਕੋਸ਼ਿਸ ਕੀਤੀ ਸੀ ਕੇ ਹੋਰ ਐਮਆਈਕਿਊ ਵਧਾਈ ਜਾਵੇ ਜਿਸ ‘ਚ ਸਫਲ ਨਹੀ ਸੀ ਹੋਏ ਪਰ ਇਸ ਮਸਲੇ ਦਾ ਜਲਦੀ ਹੀ ਹੱਲ ਕੱਢਿਆ ਜਾਵੇਗਾ ਅਤੇ ਬਿਨਾ ਵੀਜੇ ਤੇ ਰਹਿ ਰਹੇ ਲੋਕਾਂ ਦਾ ਜੋ ਮੁੱਦਾ ਤੁਸੀ ਚੁੱਕਿਆ ਹੈ ਉਸ ਨੂੰ ਮੈ ਬਹੁਤ ਗੌਰ ਨਾਲ ਦੇਖ ਰਿਹਾਂ ਹਾਂ ਤੇ ਇਸ ਮਸਲੇ ‘ਤੇ ਵੀ ਮੈ ਫੈਸਲਾ ਜਲਦੀ ਲੈ ਲਵਾਂਗਾ । ਬਾਕੀ ਜੋ ਤੁਹਾਡੀ ਮੰਗ ਪਾਰਟਨਰ ਵੀਜਿਆਂ ਦੀ ਬਹੁਤ ਜਾਇਜ ਹੈ। ਇਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਮਸਲਾ ਵੀ ਹੁਣ ਦੂਰ ਨਹੀਂ ਹੈ, ਕੋਵਿਡ ਦਰਮਿਆਨ ਬਾਰਡਰ ਸੁਰੱਖਿਅਤ ਹੋਣ ਤੋਂ ਬਾਅਦ ਇਸ ਦਾ ਵੀ ਹੱਲ ਕੀਤਾ ਜਾਵੇਗਾ।
ਇਸ ਚਿੱਠੀ ਨਾਲ ਮੰਤਰੀ ਨੇ ਸਾਰੇ ਮਸਲਿਆਂ ਤੇ ਖੁੱਲ ਕੇ ਜੁਆਬ ਦਿੱਤਾ ਹੈ । ਉੱਥੇ ਹੀ ਮੰਗਲਵਾਰ ਸ਼ਾਮੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਸੰਸਥਾ ਨਾਲ ਇੰਮੀਗਰੇਸ਼ਨ ਮਸਲੇ ‘ਤੇ ਖੁਸ਼ੀ ਸਾਝੀ ਕੀਤੀ ਹੈ ਤੇ ਕਿਹਾ ਕੇ ਉਹ ਇੰਮੀਗਰੇਸ਼ਨ ਮੰਤਰੀ ਨਾਲ ਲਗਾਤਾਰ ਰਾਬਤੇ ‘ਚ ਹਨ । ਯਨਾਈਟਡ ਵਾਇਸ ਦੇ ਪੈਨਲ ਮੈਬਰਾਂ ‘ਚ ਜੀਤ ਸਚਦੇਵ, ਦਲਜੀਤ ਸਿੰਘ, ਪਿ੍ਰਥੀਪਾਲ ਸਿੰਘ, ਨਵਤੇਜ ਸਿੰਘ, ਰਾਜੀਵ ਬਾਜਵਾ, ਗੁਈਸ ਮਜੀਦ, ਗੁਰਦੀਪ ਸਿੰਘ ਤਲਵਾਰ, ਅਜੀਤ ਰੰਧਾਵਾ ਅਤੇ ਜਸਪ੍ਰੀਤ ਸਿੰਘ ਕੰਧਾਰੀ ਸ਼ਾਮਿਲ ਹਨ । ਟੀਮ ਯੂਨਾਈਟਡ ਵਾਇਸ ਨੇ ਏਸ਼ੀਅਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕੇ ਥੋੜਾ ਸਮਾਂ ਦਿਉ ਤੁਹਾਡੀ ਅਵਾਜ ਲਈ ਗੱਲਬਾਤ ਪੂਰੇ ਜੋਰਾਂ ‘ਤੇ ਹੈ ਅਤੇ ਇਸ ਵਿੱਚ ਹੁਣ ਸਟੂਡੈਟ ਦਾ ਮਸਲਾ ਵੀ ਸ਼ਾਮਿਲ ਕੀਤਾ ਗਿਆ ਹੈ । ਟੀਮ ਵਲੋ ਇਮੀਗ੍ਰੇਸ਼ਨ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਸੰਪਰਕ ਕਰਣ ਦਾ ਕੰਮ ਯੂਨਾਈਟਿਡ ਵੋਇਸ ਦੇ ਕੋਰ ਮੈਬਰ ਦਲਜੀਤ ਸਿੰਘ ਨੂੰ ਸੌਪਿਆ ਗਿਆ ਸੀ ਜੋ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ।